ਲੌਂਗੋਵਾਲ, 18 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਲੋਕ ਹਿਤਾਂ ਲਈ ਚੱਲੇ ਵੱਖ-ਵੱਖ ਸੰਘਰਸ਼ਾਂ ਵਿੱਚ ਸਾਲਾਂ ਬੱਧੀ ਜੇਲ੍ਹਾਂ ਕੱਟਣ ਵਾਲੇ ਆਜ਼ਾਦੀ ਘੁਲਾਟੀਏ
ਕਾਮਰੇਡ ਪੰਡਤ ਵਿੱਦਿਆ ਦੇਵ ਲੌਂਗੋਵਾਲ ਦੇ ਸਪੁੱਤਰ ਵੈਦ ਭਾਵਾ ਰਾਮ ਸ਼ਰਮਾ ‘ਤੇ ਵੀ ਜਵਾਨੀ ਪਹਿਰੇ ਵਿੱਚ ਕਮਿਊਨਿਸਟ ਲਹਿਰ ਦਾ ਰੰਗ ਚੜ੍ਹਿਆ, ਕਿਉਂਕਿ ਪਰਿਵਾਰ ਵਿੱਚ ਪਿਤਾ ਪੰਡਤ ਵਿੱਦਿਆ ਦੇਵ ਤੋਂ ਇਲਾਵਾ ਉਨ੍ਹਾਂ ਦੇ ਵੱਡੇ ਭਰਾ ਆਭਾ ਰਾਮ ਸ਼ਾਸਤਰੀ ਅਤੇ ਧਾਵਾ ਰਾਮ ਸ਼ਰਮਾ ਵੀ ਕਮਿਊਨਿਸਟ ਜਥੇਬੰਦੀਆਂ ਨਾਲ ਜੁੜ ਕੇ ਪਾਰਟੀ ਵਿੱਚ ਮੋਹਰੀ ਭੂਮਿਕਾ ਨਿਭਾਅ ਰਹੇ ਸਨ ਅਤੇ ਇਸੇ ਕਾਰਨ ਉਨ੍ਹਾਂ ਦੀ ਵਿਚਾਰਧਾਰਾ ਵਿੱਚ ਲੋਕ ਹਿੱਤਾਂ ਦੀ ਗੱਲ ਹਰ ਸਮੇਂ ਝਲਕਦੀ ਸੀ।ਵੈਦ ਭਾਵਾ ਰਾਮ ਸ਼ਰਮਾ ਭਾਵੇਂ ਕੁੱਝ ਦਿਨ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਹਨ, ਪਰ ਉਨ੍ਹਾਂ ਦੀਆਂ ਯਾਦਾਂ ਪਰਿਵਾਰ ਅਤੇ ਸਮਾਜ ਵਿੱਚ ਲੰਬੇ ਸਮੇਂ ਤੱਕ ਬਣੀਆਂ ਰਹਿਣਗੀਆਂ।ਨੇਕ ਸੁਭਾਅ ਦੇ ਮਾਲਕ ਵੈਦ ਭਾਵਾ ਸ਼ਰਮਾ ਦਿੜ ਨਿਸ਼ਚੇ ਵਾਲੇ ਵਿਅਕਤੀ ਸਨ ਅਤੇ ਵੈਦ ਭਾਵਾ ਰਾਮ ਸ਼ਰਮਾ ਕਾਫੀ ਸਮਾਂ ਲੌੱਗੋਵਾਲ ਖੇਤਰ `ਚ ਆਯੁਰਵੈਦਿਕ ਇਲਾਜ ਪ੍ਰਣਾਲੀ ਨਾਲ ਲੋਕਾ ਦੀ ਸੇਵਾ ਕਰਦੇ ਰਹੇ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਰਾਜਸਥਾਨ ਦੇ ਸਾਦੁਲ ਸ਼ਹਿਰ (ਮਟੀਲੀ ਮੰਡੀ) ਵਿਚ ਜਿੱਥੇ ਆਯੁਰਵੈਦਿਕ ਪ੍ਰਣਾਲੀ ਦੁਆਰਾ ਲੋਕਾਂ ਦੀ ਸੇਵਾ ਕੀਤੀ ਉੱਥੇ ਨਾਲ ਹੀ ਧਾਰਮਿਕ ਤੌਰ `ਤੇ ਵੀ ਲੋਕਾਂ ਨੂੰ ਪ੍ਰੇਰਿਤ ਕਰਦੇ ਰਹੇ।ਉਨ੍ਹਾਂ ਦਾ ਜਨਮ 22 ਅਗਸਤ ਨੂੰ 1936 ਨੂੰ ਪੰਡਤ ਵਿੱਦਿਆ ਦੇਵ ਦੇ ਘਰ ਮਾਤਾ ਭਾਗਵੰਤੀ ਦੇ ਕੁੱਖੋਂ ਹੋਇਆ ਉਨ੍ਹਾਂ ਦੀ ਸ਼ਾਦੀ ਜੈ ਦੇਵੀ ਨਾਲ ਹੋਈ ਅਤੇ ਚਾਰ ਲੜਕੀਆਂ ਅਤੇ ਦੋ ਲੜਕੇ ਉਨ੍ਹਾਂ ਦੇ ਘਰ ਪੈਦਾ ਹੋਏ ਉਨ੍ਹਾਂ ਨੇ ਆਪਣੇ ਸਪੁੱਤਰ ਧਰਮ ਪਾਲ ਸ਼ਰਮਾ ਅਤੇ ਨਰਿੰਦਰ ਸ਼ਰਮਾ ਸਮੇਤ ਸਮੁੱਚੇ ਪਰਿਵਾਰ ਨੂੰ ਆਦਰਸ਼ਵਾਦੀ ਜੀਵਨ ਜਿਊਣ ਦੇ ਗੁਰ ਦਿੱਤੇ।
ਇਸ ਵਿਲੱਖਣ ਸ਼ਖ਼ਸੀਅਤ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਗਰੁੜ ਪੁਰਾਣ ਪਾਠ ਦਾ ਭੋਗ ਅੱਜ 19 ਮਈ ਨੂੰ 1 ਤੋਂ 2 ਵਜੇ ਤੱਕ ਗਊਸ਼ਾਲਾ ਭਵਨ ਸਾਦੁਲ ਸ਼ਹਿਰ (ਮਟੀਲੀ ਮੰਡੀ) ਰਾਜਸਥਾਨ ਵਿਖੇ ਪਵੇਗਾ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media