ਲੌਂਗੋਵਾਲ, 18 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਦੀ ਇੰਟਰਨੈਸ਼ਨਲ ਆਕਸਫੋਰਡ ਸਕੂਲ ਦੁਆਰਾ ਸੂਬੇ ਵਿੱਚ ਹੋਣ ਵਾਲੇ ਲੋਕ ਸਭਾ ਚੋਣਾਂ ਦੇ
ਮੱਦੇਨਜ਼ਰ ਸਕੂਲ ਦੀ ਪ੍ਰਿੰਸੀਪਲ ਜੋਤੀ ਸ਼ਰਮਾ ਦੁਆਰਾ ਸਕੂਲ ਦੇ ਬੱਚਿਆਂ ਨੂੰ ਬੀਤੇ ਕੱਲ ਚੋਣਾਂ ਦੇ ਬਾਰੇ ਵਿੱਚ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਣਾਂ ਵਿੱਚ ਖੜੇ ਉਮੀਦਵਾਰਾਂ ਨੂੰ ਚੋਣ ਕਮਿਸ਼ਨ ਦੇ ਵਲੋਂ ਚੋਣ ਨਿਸ਼ਾਨ ਜਾਰੀ ਕੀਤੇ ਜਾਂਦੇ ਹੈ।ਅਜੋਕੇ ਸਮੇਂ ਵਿੱਚ ਮਸ਼ੀਨ ਨਾਲ ਵੋਟਿੰਗ ਹੁੰਦੀ ਹੈ, ਜਿਸ `ਤੇ ਉਮੀਦਵਾਰ ਦਾ ਚੋਣ ਨਿਸ਼ਾਨ ਅੰਕਿਤ ਹੁੰਦਾ ਹੈ।ਇਸੇ ਨਿਸ਼ਾਨ ਵਾਲੇ ਬਟਨ ਦਬਾਅ ਕੇ ਲੋਕਾਂ ਵਲੋਂ ਵੋਟਾਂ ਪਾਈਆਂ ਜਾਂਦੀਆਂ ਹਨ।
ਇਸ ਮੌਕੇ ਸਪਨਾ ਸ਼ਰਮਾ, ਪ੍ਰੀਤੀ ਸ਼ਰਮਾ, ਪ੍ਰਭਜੋਤ ਕੌਰ, ਸ਼ਿਫਾਲੀ, ਰੁਪਿੰਦਰ ਕੌਰ, ਸੰਜਨਾ ਕਾਂਤ ਆਦਿ ਅਧਿਆਪਕ ਵੀ ਮੌਜੂਦ ਸਨ ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media