Tuesday, November 24, 2026

ਮਾਛੀਵਾੜਾ ਇਲਾਕੇ `ਚ ਗਿਆਸਪੁਰਾ ਨੂੰ ਭਰਵਾਂ ਹੁੰਗਾਰਾ – ਤੱਖਰਾਂ

ਮਾਛੀਵਾੜਾ, 19 ਮਈ (ਪੰਜਾਬ ਪੋਸਟ – ਬੱਬੀ) – ਲੋਕ ਸਭਾ ਹਲਕਾ ਸ੍ਰੀ ਫਤਹਿਗੜ ਸਾਹਿਬ ਅਧੀਨ ਪੈਂਦੇ ਇਲਾਕੇ ਮਾਛੀਵਾੜਾ ਸਾਹਿਬ ਦੇ ਪਿੰਡਾਂ `ਚ ਵੋਟਾਂ ਮੱਠੀ PUNJ1905201911ਰਫਤਾਰ ਨਾਲ ਸ਼ੁਰੂ ਹੋਈਆਂ, ਪਰ ਦੁਪਹਿਰ ਬਾਅਦ ਪੋਲਿੰਗ `ਚ ਤੇਜ਼ੀ ਆ ਗਈ।ਸਮੁੱਚੇ ਇਲਾਕੇ ਵਿੱਚ ਲੋਕਾਂ ਨੇ ਭਾਈਚਾਰਕ ਸਾਂਝ ਨਾਲ ਵੋਟਾਂ ਦਾ ਭੁਗਤਾਨ ਕੀਤਾ।ਪੋਲਿੰਗ ਦਾ ਸਾਰਾ ਕੰਮ ਸ਼ਾਂਤੀ ਨਾਲ ਨੇਪਰੇ ਚੜਿਆ।ਸਾਰੇ ਸਿਆਸੀ ਨੇਤਾ ਆਪੋ ਆਪਣੇ ਉਮੀਦਵਾਰਾਂ ਦੀ ਜਿੱਤ ਦਾ ਦਾਅਵਾ ਕਰਦੇ ਦਿਖੇ।ਮਨਵਿੰਦਰ ਸਿੰਘ ਗਿਆਸਪੁਰਾ ਦੇ ਸਾਥੀ ਬਲਬੀਰ ਤੱਖਰਾਂ ਨੇ ਵੀ ਦਾਅਵਾ ਕੀਤਾ ਕਿ ਵੋਟਰਾਂ ਦਾ ਝੁਕਾਅ ਗਿਆਸਪੁਰਾ ਦੇ ਹੱਕ ਵਿੱਚ ਸੀ।ਪਰ ਉਮੀਦਾਵਰਾਂ ਦੇ ਸਮੱਰਥਕਾਂ ਤੇ ਲੀਡਰਾਂ ਦੇ ਇਹ ਦਾਅਵੇ ਆਉਣ ਵਾਲੇ ਸਮੇਂ `ਚ ਗਿਣਤੀ ਵਾਲੇ ਦਿਨ ਹੀ ਸਪੱਸ਼ਟ ਹੋਣਗੇ।ਇਸ ਸਮੇਂ ਹਾਜਰ ਆਗੂਆਂ ਤੇ ਸਮੱਰਥਕਾਂ ਵਿੱਚ ਯੂਥ ਨੇਤਾ ਗੁਰਦੀਪ ਕੋਟਾਲਾ, ਦਲਜਿੰਦਰ ਬਿਜਲੀ ਪੁਰ, ਜਸਵੀਰ ਰੋਹਲਾ, ਨੀਰਜ ਸਰਪੰਚ ਮੁਗਲੇਵਾਲ ਆਦਿ ਸ਼ਾਮਲ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply