ਮਾਛੀਵਾੜਾ, 19 ਮਈ (ਪੰਜਾਬ ਪੋਸਟ – ਬੱਬੀ) – ਲੋਕ ਸਭਾ ਹਲਕਾ ਸ੍ਰੀ ਫਤਹਿਗੜ ਸਾਹਿਬ ਅਧੀਨ ਪੈਂਦੇ ਇਲਾਕੇ ਮਾਛੀਵਾੜਾ ਸਾਹਿਬ ਦੇ ਪਿੰਡਾਂ `ਚ ਵੋਟਾਂ ਮੱਠੀ
ਰਫਤਾਰ ਨਾਲ ਸ਼ੁਰੂ ਹੋਈਆਂ, ਪਰ ਦੁਪਹਿਰ ਬਾਅਦ ਪੋਲਿੰਗ `ਚ ਤੇਜ਼ੀ ਆ ਗਈ।ਸਮੁੱਚੇ ਇਲਾਕੇ ਵਿੱਚ ਲੋਕਾਂ ਨੇ ਭਾਈਚਾਰਕ ਸਾਂਝ ਨਾਲ ਵੋਟਾਂ ਦਾ ਭੁਗਤਾਨ ਕੀਤਾ।ਪੋਲਿੰਗ ਦਾ ਸਾਰਾ ਕੰਮ ਸ਼ਾਂਤੀ ਨਾਲ ਨੇਪਰੇ ਚੜਿਆ।ਸਾਰੇ ਸਿਆਸੀ ਨੇਤਾ ਆਪੋ ਆਪਣੇ ਉਮੀਦਵਾਰਾਂ ਦੀ ਜਿੱਤ ਦਾ ਦਾਅਵਾ ਕਰਦੇ ਦਿਖੇ।ਮਨਵਿੰਦਰ ਸਿੰਘ ਗਿਆਸਪੁਰਾ ਦੇ ਸਾਥੀ ਬਲਬੀਰ ਤੱਖਰਾਂ ਨੇ ਵੀ ਦਾਅਵਾ ਕੀਤਾ ਕਿ ਵੋਟਰਾਂ ਦਾ ਝੁਕਾਅ ਗਿਆਸਪੁਰਾ ਦੇ ਹੱਕ ਵਿੱਚ ਸੀ।ਪਰ ਉਮੀਦਾਵਰਾਂ ਦੇ ਸਮੱਰਥਕਾਂ ਤੇ ਲੀਡਰਾਂ ਦੇ ਇਹ ਦਾਅਵੇ ਆਉਣ ਵਾਲੇ ਸਮੇਂ `ਚ ਗਿਣਤੀ ਵਾਲੇ ਦਿਨ ਹੀ ਸਪੱਸ਼ਟ ਹੋਣਗੇ।ਇਸ ਸਮੇਂ ਹਾਜਰ ਆਗੂਆਂ ਤੇ ਸਮੱਰਥਕਾਂ ਵਿੱਚ ਯੂਥ ਨੇਤਾ ਗੁਰਦੀਪ ਕੋਟਾਲਾ, ਦਲਜਿੰਦਰ ਬਿਜਲੀ ਪੁਰ, ਜਸਵੀਰ ਰੋਹਲਾ, ਨੀਰਜ ਸਰਪੰਚ ਮੁਗਲੇਵਾਲ ਆਦਿ ਸ਼ਾਮਲ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media