ਪਠਾਨਕੋਟ, 19 ਮਈ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਚੋਣਾਂ-2019 ਦੇ ਪੋਲਿੰਗ ਦੇ ਦਿਨ ਰਾਮਵੀਰ ਆਈ.ਏ.ਐਸ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ
ਅਫਸਰ ਪਠਾਨਕੋਟ ਨਰੋਟ ਮਹਿਰਾ ਵਿਖੇ ਬਣਾਏ ਗਏ ਮਾਡਲ ਬੂਥ `ਤੇ ਵਿਸ਼ੇਸ ਤੋਰ `ਤੇ ਪਹੁੰਚੇ।ਉਨ੍ਹਾਂ ਨਾਲ ਵੀ.ਐਸ ਸੋਨੀ ਐਸ.ਐਸ.ਪੀ ਪਠਾਨਕੋਟ, ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸਹਾਇਕ ਰਿਟਰਨਿੰਗ ਅਫਸਰ, ਅਸੈਂਬਲੀ ਸੈਗਮੈਂਟ 002-ਭੋਆ (ਅ.ਜ), ਰਾਮ ਲੁਭਾਇਆ ਨੋਡਲ ਅਫਸਰ ਫਾਰ ਐਮ.ਸੀ.ਐਮ.ਸੀ-ਕਮ-ਸਹਾਇਕ ਲੋਕ ਸੰਪਰਕ ਅਫਸਰ ਪਠਾਨਕੋਟ ਅਤੇ ਹੋਰ ਅਧਿਕਾਰੀ ਵੀ ਮੋਜੂਦ ਸਨ।
ਰਾਮਵੀਰ, ਆਈ.ਏ.ਐਸ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਪਠਾਨਕੋਟ ਨੇ ਦੱਸਿਆ ਕਿ ਅਸੈਂਬਲੀ ਸੈਗਮੈਂਟ 002-ਭੋਆ (ਅ.ਜ.) ਦੇ ਪਿੰਡ ਨਰੋਟ ਮਹਿਰਾ ਵਿਖੇ ਮਾਡਲ ਬੂੱਥ ਬਣਾਇਆ ਗਿਆ ਹੈ ਜਿਸ ਨੂੰ ਮਾਡਲ ਪਿੰਕ ਬੂਥ ਦਾ ਨਾਮ ਦਿੱਤਾ ਗਿਆ ਹੈ।ਉਨ੍ਹਾਂ ਨੇ ਵੱਖ ਵੱਖ ਪੋਲਿੰਗ ਪਾਰਟੀਆਂ ਦੇ ਏਜੰਟਾਂ, ਵੋਟ ਪਾਉਣ ਆਏ ਵੋਟਰਾਂ ਨਾਲ ਗੱਲਬਾਤ ਕੀਤੀ ਅਤੇ ਅਧਿਕਾਰੀਆਂ ਤੋਂ ਜਾਣਕਾਰੀ ਪ੍ਰਾਪਤ ਕੀਤੀ।ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਨੇ ਚੋਣ ਅਮਲੇ ਵਿੱਚ ਲੱਗੇ ਸਰਕਾਰੀ ਕਰਮਚਾਰੀਆਂ ਲਈ 20 ਮਈ ਦੀ ਛੁੱਟੀ ਦਾ ਐਲਾਨ ਕੀਤਾ ਹੈ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media