Wednesday, August 12, 2026

ਲੋਕ ਸਭਾ ਚੋਣਾਂ ’ਚ ਭਾਜਪਾ ਦੀ ਜਿੱਤ ’ਤੇ ਛੀਨਾ ਵਲੋਂ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੂੰ ਵਧਾਈ

ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਭਾਜਪਾ ਪਾਰਟੀ ਦੀ ਹੋਈ ਲੋਕ Chhina RMSਸਭਾ ਚੋਣਾਂ ’ਚ ਵੱਡੀ ਜਿੱਤ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਨੂੰ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਨਵੇਂ ਭਾਰਤ ਦੇ ਨਿਰਮਾਣ ਨੂੰ ਸਮਰਪਿਤ ਇਹ ਜਿੱਤ ਲੋਕ ਸੱਤਾ ਅਤੇ ਭਾਰਤ ਦੇ ਸਵਾਭੀਮਾਨ ਦਾ ਪ੍ਰਤੀਕ ਹੈ।
                 ਅੱਜ ਇੱਥੇ ਜਾਰੀ ਬਿਆਨ ’ਚ ਛੀਨਾ ਨੇ ਕਿਹਾ ਕਿ ਪਿਛਲੇ 5 ਸਾਲਾਂ ’ਚ ਮੋਦੀ ਸਰਕਾਰ ਦੀਆਂ ਲੋਕ ਪੱਖੀ, ਰਾਸ਼ਟਰਵਾਦੀ ਅਤੇ ਪਛੜੇ ਵਰਗਾਂ ਦੇ ਕਲਿਆਣ ਦੀਆਂ ਨੀਤੀਆਂ ਸਦਕਾ ਹੀ ਅੱਜ ਇੰਨ੍ਹੇ ਵੱਡੇ ਫ਼ਰਕ ਨਾਲ ਮੋਦੀ ਸਰਕਾਰ ਜੇਤੂ ਰਹੀ ਹੈ।ਉਨ੍ਹਾਂ ਕਿਹਾ ਕਿ ਮੋਦੀ ਨੇ ਭਾਰਤ ਨੂੰ ਦੁਨੀਆ ਦੇ ਨਕਸ਼ੇ ’ਤੇ ਇਕ ਪ੍ਰਮੁੱਖ ਰਾਸ਼ਟਰ ਵਜੋਂ ਸਥਾਪਿਤ ਕਰਨ ਦਾ ਜੋ ਸੁਪਨਾ ਸਿਰਜਿਆ ਹੈ, ਉਹ ਅਗਲੇ 5 ਸਾਲਾਂ ’ਚ ਪੂਰਾ ਹੋਵੇਗਾ।ਉਨ੍ਹਾਂ ਕਿਹਾ ਕਿ ਮੋਦੀ ਤੋਂ ਇਲਾਵਾ ਭਾਰਤ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਸ਼ਾਹ ਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੀ ਅਣਥੱਕ ਮਿਹਨਤ ਸਦਕਾ ਹੀ ਇਹ ਨਤੀਜ਼ੇ ਹਾਸਲ ਹੋਏ ਹਨ।ਉਨ੍ਹਾਂ ਕਿਹਾ ਕਿ ਭਾਰਤ ਦੀ ਆਰਥਿਕ ਵਿਵਸਥਾ ਨੂੰ ਹੋਰ ਬੱਲ ਮਿਲਣ ਦੀ ਆਸ ਹੈ, ਕਿਉਂਕਿ ਜਿਸ ਤਰ੍ਹਾਂ ਪਿਛਲੇ ਸਾਲਾਂ ’ਚ ਮੋਦੀ ਸਰਕਾਰ ਨੇ ਇਤਿਹਾਸਕ ਫ਼ੈਸਲੇ ਲਏ ਸਨ, ਉਸ ਕੜੀ ਨੂੰ ਅੱਗੇ ਤੋਰਣ ਦੀ ਜਰੂਰਤ ਹੈ।
                  ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕਾਂ ਨੂੰ ਅਜਿਹੀ ਸਰਕਾਰ ਚਾਹੀਦੀ ਹੈ, ਜੋ ਦੇਸ਼ ਦੇ ਉਨਤੀ ਲਈ ਕਾਰਜ ਕਰੇ ਅਤੇ ਹਰੇਕ ਵਰਗ ਨੂੰ ਉਚਾਈਆਂ ’ਤੇ ਲਿਜਾਏ ਅਤੇ ਦੇਸ਼ ਨੂੰ ਦੁਨੀਆ ਦੇ ਨਕਸ਼ੇ ’ਤੇ ਮੋਹਰੀ ਕਤਾਰ ’ਚ ਸ਼ਾਮਿਲ ਕਰੇ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਭਾਰਤ ਨੂੰ ਵਿਕਾਸ ਦੇ ਰਾਹ ’ਤੇ ਲਿਜਾ ਚੁੱਕੀ ਹੈ ਅਤੇ ਅਗਲੇ ਦਹਾਕੇ ਤੱਕ ਭਾਰਤ ਇਕ ਵੱਡੀ ਸੁਪਰ ਪਾਵਰ ਬਣ ਕੇ ਉਭਰੇਗਾ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply