Friday, March 27, 2026

ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਆਗੂ 27 ਨੂੰ ਕਰਨਗੇ ਮੁਖ ਮੰਤਰੀ ਨਾਲ ਮੀਟਿੰਗ- ਸ਼ੇਰ ਸਿੰਘ

ਲੌਂਗੋਵਾਲ, 23 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਪੂਰੇ ਪੰਜਾਬ ਅੰਦਰ ਵੱਖ-ਵੱਖ ਵਿਭਾਗਾਂ `ਚ ਸਰਕਾਰ ਵਲੋਂ PUNJ2305201903ਭਰਤੀ ਕੀਤੇ ਗਏ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ, ਪਨਬਸ, ਜਲ ਸਪਲਾਈ ਅਤੇ ਸੈਨੀਟੇਸ਼ਨ, ਪਾਵਰਕਾਮ, ਵੈਲਫ਼ੇਅਰ ਬੋਰਡ, ਐਸ.ਐਸ.ਏ ਰਮਸਾ, ਮਨਰੇਗਾ, ਐਨ.ਐਚ.ਐਮ, ਥਰਮਲ, ਐਬੂਲੈਂਸ 108, ਮਾਡਲ ਸਕੂਲ ਆਦਿ ਆਊਟਸੋਰਸਿਸ ਅਤੇ ਠੇਕਾ ਅਧਾਰਿਤ ਮੁਲਾਜ਼ਮਾਂ ਦੀ ਨੁਮਾਇੰਦਗੀ ਕਰਦੀ ਆ ਰਹੀ ਹੈ।ਆਖਰਕਾਰ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਇਨ੍ਹਾਂ ਕੱਚੇ ਕਾਮਿਆਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇੱਕ ਪੈਨਲ ਮੀਟਿੰਗ ਦਾ ਲਿਖਤੀ ਤੌਰ ਤੇ ਸੱਦਾ ਦਿੱਤਾ ਗਿਆ ਹੈ।ਇਸ ਸਬੰਧੀ ਮੋਰਚੇ ਦੇ ਸੂਬਾ ਆਗੂ ਸ਼ੇਰ ਸਿੰਘ ਲੌਂਗੋਵਾਲ, ਵਰਿੰਦਰ ਸਿੰਘ ਮੋਮੀ, ਭਗਤ ਸਿੰਘ ਭਗਤਾ, ਡਾਕਟਰ ਅੰਮ੍ਰਿਤਪਾਲ ਸਿੱਧੂ ਨੇ ਦਸਿਆ ਹੈ ਕਿ 2016 ਵਿਚ ਜਦੋਂ ਬਾਦਲ ਸਰਕਾਰ ਸੀ, ਤਾਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਵੱਲੋਂ ਤਿੱਖੇ ਸੰਘਰਸ਼ ਕੀਤੇ ਤਾਂ ਪਿਛਲੀ ਅਕਾਲੀ ਭਾਜਪਾ ਸਰਕਾਰ ਤੋਂ ਬੜੀ ਜਦੋਜਹਿਦ ਤੋਂ ਬਾਅਦ `ਦਾ ਪੰਜਾਬ ਐਡਹਾਕ ਕੰਟਰੈਕਟ ਡੇਲੀਵੇਜ ਟੈਂਪਰੇਰੀ ਵਰਕਚਾਰਜ ਅਤੇ ਆਊਟ ਸੋਰਸਿਸ ਇੰਪਲਾਈਜ਼ ਵੈਲਫੇਅਰ ਐਕਟ 2016` ਬਣਵਾਇਆ ਗਿਆ ਸੀ।ਇਸ ਐਕਟ ਨੂੰ ਵਿਧਾਨ ਸਭਾ `ਚ ਬਿੱਲ ਦੇ ਰੂਪ ਵਿੱਚ ਪੇਸ਼ ਕਰਨ ਤੋਂ ਬਾਅਦ ਨੋਟੀਫਿਕੇਸ਼ਨ ਤੱਕ ਜਾਰੀ ਕਰ ਦਿੱਤਾ ਗਿਆ ਸੀ।ਪਰ ਕਾਂਗਰਸ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਇਸ `ਤੇ ਰੋਕ ਲਾ ਦਿੱਤੀ ਗਈ।

             ਕਾਂਗਰਸ ਸਰਕਾਰ ਦੇ ਐਕਟ ਤੇ ਰੋਕ ਲਗਾਉਣ ਤੋਂ ਬਾਅਦ ਮੁਲਾਜ਼ਮ ਜਥੇਬੰਦੀਆਂ ਵਲੋਂ ਪਟਿਆਲਾ `ਚ ਧਰਨੇ ਮੁਜ਼ਾਹਰੇ ਕੀਤੇ ਗਏ ਅਤੇ ਚੋਣਾਂ ਸਮੇਂ ਵੀ ਮੋਰਚਾ ਪਿਛੇ ਨਹੀਂ  ਹਟਿਆ।12 ਮਈ ਨੂੰ ਪਟਿਆਲਾ ਸ਼ਹਿਰ ਵਿਚ ਮੋਰਚੇ ਵਲੋਂ ਜਾਗੋ ਮਾਰਚ ਦਾ ਕਰਨ ਦਾ ਐਲਾਨ ਕੀਤਾ ਗਿਆ ਸੀ।ਪਟਿਆਲਾ ਪ੍ਰਸ਼ਾਸਨ ਦੀ ਜਿੰਮੇਵਾਰੀ `ਤੇ ਇਹ ਜਾਗੋ ਮਾਰਚ ਰੱਦ ਕੀਤਾ ਗਿਆ ਤੇ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਲਿਖਤੀ ਸਮਝੌਤਾ ਕੀਤਾ ਗਿਆ।ਜਿਸ ਤੋਂ ਬਾਅਦ ਇਸ ਨੂੰ ਦਰੁਸਤ ਕਰਨ ਸਬੰਧੀ ਇੱਕ ਕੈਬਨਿਟ ਦੀ ਸਬ ਕਮੇਟੀ ਬਣਾਈ ਗਈ ਸੀ।ਵਿੱਤ ਮੰਤਰੀ ਮਨਪ੍ਰਤ ਸਿੰਘ ਬਾਦਲ ਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਇਸ ਕਮੇਟੀ ਦੇ ਮੈਂਬਰ ਹਨ।

                ਹੁਣ ਇਸ ਸਬ ਕਮੇਟੀ ਵਿਚ ਕਿਰਤ ਮੰਤਰੀ ਬਲਵੀਰ ਸਿੰਘ ਸਿੱਧੂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।ਮੋਰਚੇ ਵਲੋਂ ਲੋਕ ਸਭਾ ਚੋਣਾਂ ਦੌਰਾਨ ਸਬ ਕਮੇਟੀ ਦੇ ਚੇਅਰਮੈਨ ਬ੍ਰਹਮ ਮਹਿੰਦਰਾ ਸਿਹਤ ਮੰਤਰੀ, ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ, ਚਰਨਜੀਤ ਸਿੰਘ ਉਚ ਸਿਖਿਆ ਮੰਤਰੀ ਅਤੇ ਪਟਿਆਲਾ ਪ੍ਰਸ਼ਾਸਨ ਨਾਲ ਵੀ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ।ਹੁਣ ਦੇਖਣਾ ਇਹ ਹੋਵੇਗਾ ਕਿ ਕੈਪਟਨ ਸਰਕਾਰ ਇਨ੍ਹਾਂ ਆਊਟਸੋਰਸਿਸ ਕੱਚੇ ਕਾਮਿਆਂ ਨੂੰ ਪੱਕਾ ਕਰਦੀ ਹੈ ਜਾ ਅਕਾਲੀ ਭਾਜਪਾ ਸਰਕਾਰ ਵਾਲੇ ਲਾਰੇ ਹੀ ਇਨ੍ਹਾਂ ਮੁਲਾਜ਼ਮਾਂ ਦੀ ਝੋਲੀ ਵਿਚ ਪਾਵੇਗੀ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply