ਲੌਂਗੋਵਾਲ, 23 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਗੁਰਦੁਆਰਾ ਅਕਾਲਸਰ ਕੁਟੀਆ ਬਾਲੀਆਂ ਵਿਖੇ ਸੰਤ ਬਲਜੀਤ ਸਿੰਘ ਸੁੱਧ ਪ੍ਰਦੇਸੀ ਅਤੇ ਸੰਤ
ਸੁਖਦੇਵ ਸਿੰਘ ਅਲਹੌਰਾਂ ਵਾਲਿਆਂ ਦੀ ਯਾਦ ਨੂੰ ਸਮਰਪਿਤ ਤਿੰਨ ਰੋਜਾ ਧਾਰਮਿਕ ਸਮਾਗਮ ਸੰਤ ਦਰਸਨ ਸਿੰਘ ਬਾਲੀਆਂ ਵਾਲਿਆਂ ਦੀ ਅਗਵਾਈ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਸ਼ਰਧਾ ਨਾਲ ਕਰਵਾਇਆ ਗਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀ ਲੜੀ ਦੇ ਭੋਗ ਪੈਣ ਉਪਰੰਤ ਉਚ ਕੋਟੀ ਦੇ ਰਾਗੀ ਜਥਿਆਂ ਤੋਂ ਇਲਾਵਾ ਸੰਤ ਕਸ਼ਮੀਰਾ ਸਿੰਘ ਅਲਹੌਰਾਂ ਵਾਲੇ, ਸੰਤ ਸੇਵਕ ਜਥਾ ਮਸਤੂਆਣਾ ਸਾਹਿਬ ਦੇ ਪ੍ਰਧਾਨ ਸੰਤ ਛੋਟਾ ਸਿੰਘ ਵਲੋਂ ਹਜੂਰੀ ਪ੍ਰਚਾਰਕ ਸੰਤ ਬਲਜੀਤ ਸਿੰਘ ਫੱਕਰ ਅਕੋਈ ਸਾਹਿਬ ਵਾਲੇ, ਬਾਬਾ ਜਗਰਾਜ ਸਿੰਘ ਸਾਰੋਂ, ਬਾਬਾ ਸੁਖਦੇਵ ਸਿੰਘ ਸਿਧਾਨਾ ਸਾਹਿਬ ਵਾਲੇ, ਪ੍ਰਧਾਨ ਭਾਈ ਸੁਖਦੇਵ ਸੰਘ ਰਤਨ, ਰਾਗੀ ਗ੍ਰੰਥੀ ਸਭਾ ਦੇ ਪ੍ਰਧਾਨ ਬਾਬਾ ਬਚਿੱਤਰ ਸਿੰਘ ਛੀਨਾ ਸੰਗਰੂਰ ਵਾਲੇ, ਸੰਤ ਜਸਵੰਤ ਸਿੰਘ ਜੋਤੀ ਸਰੂਪ ਵਾਲੇ, ਆਲ ਇੰਡੀਆ ਭਗਤ ਨਾਮਦੇਵ ਸਭਾ ਦੇ ਮੀਤ ਪ੍ਰਧਾਨ ਸਤਨਾਮ ਸਿੰਘ ਦਮਦਮੀ, ਜਥੇਦਾਰ ਪਰਮਜੀਤ ਸਿੰਘ ਸਹੌਲੀ ਵਾਲੇ, ਸੰਤ ਜੰਗ ਸਿੰਘ ਕੁੱਪ ਵਾਲੇ, ਸੰਤ ਗੁਰਜੰਟ ਸਿੰਘ ਤਪਾ ਦਰਾਜ ਵਾਲੇ, ਸੰਤ ਸਤਪਾਲ ਸਿੰਘ ਭੂਰੇ ਵਾਲੇ, ਸੰਤ ਰਜਨੀਸ਼ ਸਿੰਘ ਨੱਥੂ ਮਾਜਰਾ ਵਾਲੇ, ਸੰਤ ਮਨਪ੍ਰੀਤ ਸਿੰਘ ਭਲਵਾਨ ਵਾਲੇ, ਸੰਤ ਦਰਸਨ ਸਿੰਘ ਸਹਿਣਾ ਵਾਲੇ, ਭਾਈ ਕਰਮਜੀਤ ਸਿੰਘ ਬਾਲੀਆਂ ਵਾਲੇ, ਬਾਬਾ ਜਸਵਿੰਦਰ ਸਿੰਘ, ਬਾਬਾ ਭੋਲਾ ਸਿੰਘ ਹਰੇੜੀ ਵਾਲੇ, ਜਥੇਦਾਰ ਪਰਗਟ ਸਿੰਘ, ਬਾਬਾ ਹਰਪਿੰਦਰ ਸਿੰਘ ਫਤਹਿਗੜ੍ਹ ਸਾਹਿਬ ਵਾਲੇ, ਬਾਬਾ ਗੁਰਜੰਟ ਸਿੰਘ ਢੰਢੋਗਲ ਵਾਲੇ ਵੱਲੋਂ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਪ੍ਰਬੰਧਕਾਂ ਵਲੋਂ ਰਾਗੀ ਢਾਡੀ ਜਥਿਆਂ ਤੋਂ ਇਲਾਵਾ ਸਾਧੂ ਸੰਤ ਮਹਾਤਮਾ ਅਤੇ ਹੋਰ ਮੋਹਤਵਰ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਇਲਾਕੇ ਦੀਆਂ ਮੋਹਤਵਰ ਸ਼ਖਸੀਅਤਾਂ ਸਮੇਤ ਵੱਡੀ ਗਿਣਤੀ `ਚ ਸੰਗਤਾਂ ਨੇ ਹਾਜਰੀ ਲਵਾਈ ਗਈ।ਇਸ ਮੌਕੇ ਖੀਰ ਪੂੜਿਆਂ ਦੇ ਲੰਗਰ ਵਰਤਾਏ ਗਏ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …
Punjab Post Daily Online Newspaper & Print Media