Monday, September 21, 2026

ਲੋਕਾਂ ਨੇ ਪਾਰਟੀ ਅਤੇ ਭਗਵੰਤ ਮਾਨ ਦੀ ਕਾਰਜਸ਼ੈਲੀ `ਤੇ ਮੋਹਰ ਲਾਈ – ਅਮਨ ਅਰੋੜਾ

ਲੌਂਗੋਵਾਲ, 24 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਆਮ ਆਦਮੀ ਪਾਰਟੀ ਦੇ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ Aman Aroraਸੰਗਰੂਰ ਲੋਕ ਸਭਾ ਖੇਤਰ ਤੋਂ ਭਗਵੰਤ ਮਾਨ ਦੀ ਵੱਡੀ ਜਿੱਤ ਨੂੰ ਲੋਕਾਂ ਦੀ ਜਿੱਤ ਦੱਸਦੇ ਹੋਏ ਕਿਹਾ ਕਿ ਲੋਕਾਂ ਨੇ ਪਾਰਟੀ ਅਤੇ ਭਗਵੰਤ ਮਾਨ ਦੀ ਕਾਰਜਸ਼ੈਲੀ ` ਮੋਹਰ ਲਾਈ ਹੈ।ਲੋਕਾਂ ਨੇ ਦੇਖਿਆ ਹੈ ‘ਆਪ‘ ਪਾਰਟੀ ਹੀ ਉਨਾਂ ਦੀ ਅਵਾਜ਼ ਲੋਕ ਸਭਾ ਵਿਚ ਉਠਾ ਸਕਦੀ ਹੈ ਅਤੇ ਸਰਕਾਰਾਂ ਨੂੰ ਜਨਹਿਤ ਵਿੱਚ ਕੰਮ ਕਰਨ ਲਈ ਮਜਬੂਰ ਕਰ ਸਕਦੀ ਹੈ।ਅਰੋੜਾ ਨੇ ਕਿਹਾ ਕਿ ਭਗਵੰਤ ਮਾਨ ਦੀ ਸੰਗਰੂਰ ਤੋਂ ਲਗਭਗ 110000 ਵੋਟਾਂ ਨਾਲ ਭਾਰੀ ਜਿੱਤ ਵੋਟਰਾਂ `ਚ ਉਨਾਂ ਦੀ ਕਾਰਜਸ਼ੈਲੀ ਤੇ ਵਿਸ਼ਵਾਸ ਦਰਸਾਉਂਦੀ ਹੈ।ਉਨਾਂ ਕਿਹਾ ਕਿ ਸੁਨਾਮ ਵਿਧਾਨ ਸਭਾ ਖੇਤਰ ਤੋਂ ਵੀ 20 ਹਜ਼ਾਰ ਵੋਟਾਂ ਦੀ ਲੀਡ ਨੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਹੈ।ਉਨਾਂ ਨੇ ਚੋਣਾਂ ਵਿੱਚ ਮਿਲੇ ਭਾਰੀ ਸਮਰਥਨ ਲਈ ਲੋਕਾਂ ਦਾ ਧੰਨਵਾਦ ਕੀਤਾ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply