ਲੌਂਗੋਵਾਲ, 24 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਆਮ ਆਦਮੀ ਪਾਰਟੀ ਦੇ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਸੰਗਰੂਰ ਲੋਕ ਸਭਾ ਖੇਤਰ ਤੋਂ ਭਗਵੰਤ ਮਾਨ ਦੀ ਵੱਡੀ ਜਿੱਤ ਨੂੰ ਲੋਕਾਂ ਦੀ ਜਿੱਤ ਦੱਸਦੇ ਹੋਏ ਕਿਹਾ ਕਿ ਲੋਕਾਂ ਨੇ ਪਾਰਟੀ ਅਤੇ ਭਗਵੰਤ ਮਾਨ ਦੀ ਕਾਰਜਸ਼ੈਲੀ ` ਮੋਹਰ ਲਾਈ ਹੈ।ਲੋਕਾਂ ਨੇ ਦੇਖਿਆ ਹੈ ‘ਆਪ‘ ਪਾਰਟੀ ਹੀ ਉਨਾਂ ਦੀ ਅਵਾਜ਼ ਲੋਕ ਸਭਾ ਵਿਚ ਉਠਾ ਸਕਦੀ ਹੈ ਅਤੇ ਸਰਕਾਰਾਂ ਨੂੰ ਜਨਹਿਤ ਵਿੱਚ ਕੰਮ ਕਰਨ ਲਈ ਮਜਬੂਰ ਕਰ ਸਕਦੀ ਹੈ।ਅਰੋੜਾ ਨੇ ਕਿਹਾ ਕਿ ਭਗਵੰਤ ਮਾਨ ਦੀ ਸੰਗਰੂਰ ਤੋਂ ਲਗਭਗ 110000 ਵੋਟਾਂ ਨਾਲ ਭਾਰੀ ਜਿੱਤ ਵੋਟਰਾਂ `ਚ ਉਨਾਂ ਦੀ ਕਾਰਜਸ਼ੈਲੀ ਤੇ ਵਿਸ਼ਵਾਸ ਦਰਸਾਉਂਦੀ ਹੈ।ਉਨਾਂ ਕਿਹਾ ਕਿ ਸੁਨਾਮ ਵਿਧਾਨ ਸਭਾ ਖੇਤਰ ਤੋਂ ਵੀ 20 ਹਜ਼ਾਰ ਵੋਟਾਂ ਦੀ ਲੀਡ ਨੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਹੈ।ਉਨਾਂ ਨੇ ਚੋਣਾਂ ਵਿੱਚ ਮਿਲੇ ਭਾਰੀ ਸਮਰਥਨ ਲਈ ਲੋਕਾਂ ਦਾ ਧੰਨਵਾਦ ਕੀਤਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …