Thursday, July 3, 2025
Breaking News

ਮਰਿਆਦਾਵਾਂ ਨੂੰ ਵਿਸਾਰਨਾ ਸਮਾਜ ਲਈ ਘਾਤਕ – ਡਾ. ਜਸਪਾਲ ਸਿੰਘ ਸੰਧੂ

ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਨੇ ਕਿਹਾ PUNJ2405201908ਹੈ ਕਿ ਅਧਿਆਪਕ ਵਰਗ ਤੇ ਇਹ ਅਹਿਮ ਜਿੰਮੇਵਾਰੀ ਹੈ ਕਿ ਉਸ ਨੇ ਜਿੱਥੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦਾ ਬਨਾਉਣਾ ਹੈ ਉੱਥੇ ਉਹਨਾਂ ਦੇ ਵਿਚ ਸਮਾਜਿਕ ਕਦਰਾਂ ਕੀਮਤਾਂ ਵੀ ਭਰਨੀਆ ਹਨ ਤਾਂ ਜੋ ਉਹ ਸਮਾਜ ਵਿਚ ਇਕ ਚੰਗੇ ਸ਼ਹਿਰੀ ਹੋਣ ਦਾ ਵੀ ਰੋਲ ਅਦਾ ਕਰ ਸਕਣ। ਉਹਨਾਂ ਨੇ ਕਿਹਾ ਕਿ ਜੋ ਦਿਨੋ ਦਿਨ ਸਮਾਜਿਕ ਵਿਗਾੜ ਪੈਦਾ ਹੋ ਰਹੇ ਹਨ ਜਿਸ ਦਾ ਮੁੱਖ ਇਹੋ ਹੀ ਹੈ ਕਿ ਸਾਡੀ ਨੋਜਵਾਨ ਪੀੜ੍ਹੀ ਸਿੱਖਿਆ ਤਾਂ ਹਾਸਲ ਕਰ ਰਹੀ ਹੈ, ਪਰ ਮਰਿਆਦਾਵਾਂ ਭੁੱਲ ਦੀ ਜਾ ਰਹੀ ਹੈ। ਇਹ ਇਕ ਸਿਹਤਮੰਦ ਅਤੇ ਵਿਕਸਿਤ ਸਮਾਜ ਦੇ ਲਈ ਘਾਤਕ ਹੈ।ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਜੂਕੇਸ਼ਨ ਸਿੱਖਿਆ ਵਿਭਾਗ ਵੱਲੋਂ ਸਮਾਜਿਕ ਵਿਗਿਆਨ  ਅਧਿਆਪਕਾਂ ਦੇ ਲਈ ਲਗਵਾਈ ਗਈ ਦੋ ਹਫ਼ਤਿਆਂ ਦੀ ਵਰਕਸ਼ਾਪ ਦੇ ਸੰਪਨ ਤੇ ਸੰਬੋਧਨ ਕਰ ਰਹੇ ਸਨ।
        ਪੰਡਿਤ ਮਦਨ ਮੋਹਨ ਮਾਲਵੀਆ ਨੈਸ਼ਨਲ ਮਿਸ਼ਨ ਸਕੀਮ ਦੇ ਤਹਿਤ ਅਧਿਆਪਕਾਂ ਨੂੰ ਵੱਖ ਵੱਖ ਵਿਸ਼ਿਆ ਸੰਬੰਧੀ ਟ੍ਰੇਨਿੰਗ ਦੇਣ ਲਈ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਕੇਂਦਰ ਯੂਨੀਵਰਸਿਟੀ ਵਿਚ ਕੋਰਸ ਕਰਵਾਏ ਜਾਂਦੇ ਹਨ।ਜਿਸ ਦੇ ਵਿਚ ਦੇਸ਼ ਭਰ ਦੇ ਅਧਿਆਪਕ ਵੱਖ ਵੱਖ ਯੂਨੀਵਰਸਿਟੀਆਂ ਅਤੇ ਕਾਲਜ਼ਾਂ ਤੋਂ ਇੱਥੇ ਪਹੁੰਚਦੇ ਹਨ।
         ਵਿਦਿਆਰਥੀਆਂ ਨੂੰ ਲੋਕਤੰਤਰ ਦੀ ਮਹੱਤਤਾ ਤੋਂ ਲੈ ਕੇ ਰਿਸ਼ਤਿਆਂ ਅਤੇ ਸਮਾਜਿਕ ਮੁੱਦਿਆ ਪ੍ਰਤੀ  ਕਿਵੇਂ ਜਾਗਰੂਕ ਕਰਨਾ ਹੈ ਦੇ ਵੱਖ ਵੱਖ ਵਿਸ਼ਿਆ ਤੇ ਚੱਲੀ ਦੋ ਹਫਤਿਆਂ ਦੀ ਵਰਕਸ਼ਾਪ ਵਿਚ ਵੱਖ ਵੱਖ ਸ਼ੈਸ਼ਨ  ਕਰਵਾਏ ਗਏ। ਜਿਸ ਦੇ ਵਿਚ ਦੇਸ਼ ਭਰ ਤੋਂ ਵੱਖ ਵੱਖ ਅਧਿਆਪਕਾਂ ਨੇ ਹਿੱਸਾ ਲਿਆ ਅਤੇ ਮਾਹਿਰ ਵਿਦਵਾਨਾਂ ਵੱਲੋਂ ਦਿੱਤੇ ਗਏ ਭਾਸਣਾਂ ਨੂੰ ਆਪਣੀ ਸਿੱਖਿਆ ਦਾ ਅਧਾਰ ਬਣਾਇਆ ਤਾਂ ਜੋ ਉਹ ਵਰਕਸ਼ਾਪ ਉਪਰੰਤ ਆਪੋ ਆਪਣੇ ਕਾਰਜ਼ ਖੇਤਰ ਵਿਚ ਜਾ ਕੇ ਵਿਦਿਆਰਥੀਆਂ ਨੂੰ ਨਵੀਂ ਸੇਧ ਦੇ ਸਕਣ।
        ਉਪ-ਕੁਲਪਤੀ ਡਾ. ਸੰਧੂ ਨੇ ਕਿਹਾ ਹੈ ਕਿ ਅਧਿਆਪਕ ਵਰਗ ਇਸ ਗੱਲ ਲਈ ਵਚਨਬੱਧ ਹੈ ਕਿ ਉਸ ਨੇ ਵਿਦਿਆਰਥੀਆਂ ਨੂੰ ਪ੍ਰਭਾਵਸਾਲੀ ਢੰਗ ਨਾਲ ਸਿੱਖਿਆ ਦੇ ਕੇ ਉਹਨਾਂ ਦੀ ਜਿੰਦਗੀ ਵਿਚ ਬਦਲਾਅ ਲਿਆਉਣਾ ਹੈ। ਸਿੱਖਿਆ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਦੀਪਾ ਸਿਕੰਦ ਕੋਟਸ ਨੇ ਇਸ ਤੋ ਪਹਿਲਾ ਵਰਕਸ਼ਾਪ ਦੇ ਵਿਸ਼ੇ ਤੋਂ ਜਾਣੂ ਕਰਵਾਉੋਦਆ ਦੱਸਿਆ ਕਿ ਸਥਾਨਕ ਪੱਧਰ ਤੋਂ ਲੈ ਕੇ ਵਿਸਵ ਵਿਆਪੀ ਪੱਧਰ ਤੱਕ ਸਮਾਜਿਕ ਵਿਗਿਆਨ ਦੀ ਸਮਾਜ ਵਿਚ ਵਿਸ਼ੇਸ ਮਹੱਤਤਾ ਹੈ।ਪ੍ਰੋਜੈਕਟ ਕੋਆਰਡੀਨੇਟਰ ਦੇ ਪ੍ਰੋਫੈਸਰ ਡਾ. ਅਮਿਤ ਕੋਟਸ ਨੇ ਆਏ ਹੋਏ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਪ੍ਰਬੰਧਕ ਸੱਕਤਰ ਪੋ੍ਰ. ਆਦਰਸ਼ ਪਾਲ ਵਿਜ ਨੇ ਧੰਨਵਾਦ ਕਰਦਿਆ ਅਧਿਆਪਕਾਂ ਨੂੰ ਵਿਦਿਆਰਥੀਆਂ ਲਈ ਇਕ ਮਾਡਲ ਵਜੋਂ ਰੋਲ ਨਿਭਾਉਣ ਦੇ ਲਈ ਕਿਹਾ । 

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply