ਭੀਖੀ, 27 ਮਈ (ਪੰਜਾਬ ਪੋਸਟ- ਕਮਲ ਕਾਂਤ) – ਹੋਲੀ ਹਾਰਟ ਹਾਈ ਸਕੂਲ ਖੂਹ ਵਾਲੀ ਗਲੀ ਮਾਨਸਾ `ਚ ਪ੍ਰਿੰਸੀਪਲ ਜੈਪਾਲ ਗਰਗ ਦੀ ਅਗਵਾਈ ਵਿੱਚ ਕੁਇਜ਼,
ਕਵਿਤਾ ਅਤੇ ਪਹਾੜਿਆਂ ਦੇ ਮੁਕਾਬਲੇ ਮੈਡਮ ਸੰਤੋਸ਼ ਗੋਇਲ, ਡਿੰਪਲ ਸਿੰਗਲਾ, ਨੀਤੂ, ਜਸਪ੍ਰੀਤ ਕੋਰ, ਅਕਸ਼ਿਤਾ, ਸਬੀਤਾ ਅਤੇ ਅਰੁਨਾ ਮੈਡਮ ਦੀ ਦੇਖ ਰੇਖ `ਚ ਕਰਵਾਏ ਗਏ।ਸ਼ਾਕਸੀ, ਖੁਸ਼ਪ੍ਰੀਤ, ਰਜਨੀ ਅਤੇ ਖੁਸ਼ਪ੍ਰੀਤ ਦੀ ਕੁਇਜ਼ ਟੀਮ ਪਹਿਲੇ ਨੰਬਰ `ਤੇ ਆਈ।ਕਵਿਤਾ ਮੁਕਾਬਲੇ `ਚ ਆਨੰਦ ਪਹਿਲੇ, ਯੁਵਰਾਜ ਦੂਜੇ ਸਥਾਨ `ਤੇ ਰਹੇ।ਪਹਾੜਿਆਂ ਦੇ ਮੁਕਾਬਲੇ ਵਿੱਚ ਆਇਤ ਨੇ ਪਹਿਲਾ, ਜਸਕਰਨ ਨੇ ਦੂਜਾ ਅਤੇ ਦਿਨੇਸ਼ ਨੇ ਤੀਜਾ ਸਥਾਨ ਹਾਸਲ ਕੀਤਾ।
ਮੁਕਾਬਲਿਆਂ ਦੇ ਜੇਤੂਆਂ ਦੇ ਨਾਲ ਬਾਬਾ ਫਰੀਦ ਗਰੁੱਪ ਆਫ ਕਾਲਜਿਜ਼ ਬਠਿੰਡਾ ਵਲੋਂ ਦਸਵੀਂ `ਚ 80% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਸਨਮਾਨੇ ਗਏ ਵਿਦਿਆਰਥੀਆਂ ਨੂੰ ਸਕੂਲ ਮਨੈਜਮੈਟ ਕਮੇਟੀ ਦੇ ਪ੍ਰਧਾਨ ਪਰਦੀਪ ਸਿੰਗਲਾ, ਰਾਮ ਚੰਦ ਚੁਰਾਇਆ, ਯਸ਼ਪਾਲ ਗਰਗ, ਲੁੱਦਰ ਰਾਮ ਵਲੋਂ ਸਨਮਾਨਿਤ ਕੀਤਾ।ਸਕੂਲ ਵਿੱਚ ਲੋਕ ਸਭਾ ਚੋਣਾਂ ਦੌਰਾਨ ਬਣਾਏ ਗਏ ਮਾਡਰਨ ਬੂਥ ਬਣਵਾਈਆਂ ਸਮੇਂ ਦੋ ਦਿਨ ਵਲੰਟੀਅਰਾਂ ਵਜੋਂ ਕੰਮ ਕਰਨ ਵਾਲੇ 8 ਵਿਦਿਆਰਥੀਆਂ ਦਾ ਮੈਨਜਮੈਟ ਅਤੇ ਪ੍ਰਿੰਸੀਪਲ ਜੈਪਾਲ ਗਰਗ ਨੇ ਧੰਨਵਾਦ ਕੀਤਾ।
Check Also
ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …
Punjab Post Daily Online Newspaper & Print Media