ਜੰਡਿਆਲਾ ਗੁਰੁ, 28 ਮਈ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਆਮ ਆਦਮੀ ਪਾਰਟੀ ਦੇ ਹਲਕਾ ਜੰਡਿਆਲਾ ਗੁਰੂ ਤੋਂ ਇੰਚਾਰਜ ਅਤੇ ਪੰਜਾਬ ਦੇ ਮੁੱਖ
ਸਕੱਤਰ ਹਰਭਜਨ ਸਿੰਘ ਸਾਬਕਾ ਈ.ਟੀ.ਓ ਨੇ ਆਪ ਨੇਤਾ ਭਗਵੰਤ ਮਾਨ ਨੂੰ ਸੰਗਰੂਰ ਤੋਂ ਲੋਕ ਸਭਾ ਚੋਣਾਂ ਜਿੱਤਣ `ਤੇ ਵਧਾਈ ਦਿੱਤੀ ਹੈ।ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਹਾਰ ਸਬੰਧੀ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਇਸ ਹਾਰ `ਤੇ ਵਿਚਾਰ ਕੀਤਾ ਜਾਵੇਗਾ ਅਤੇ ਜੋ ਖਾਮੀਆਂ ਰਹਿ ਗਈਆਂ ਹਨ ਆਉਣ ਵਾਲੇ ਸਮੇਂ `ਚ ਦੂਰ ਕੀਤੀਆਂ ਜਾਣਗੀਆਂ।ਉਹਨਾਂ ਨੇ ਆਮ ਆਦਮੀ ਨੂੰ ਵੋਟਾਂ ਪਾਉਣ ਵਾਲੇ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਪੱਤਰਕਾਰਾਂ ਵਲੋਂ ਲੋਕ ਸਭਾ ਚੋਣਾਂ ਦੌਰਾਨ ਘੱਟ ਦਿਖਾਈ ਦੇਣ `ਤੇ ਉਨ੍ਹਾਂ ਕਿਹਾ ਨਿੱਜੀ ਕੰਮਾਂ ਵਾਸਤੇ ਹਲਕੇ ਤੋਂ ਬਾਹਰ ਹੋਣ ਕਾਰਨ ਚੋਣ ਪ੍ਰਚਾਰ ਵਿੱਚ ਜ਼ਿਆਦਾ ਹਿੱਸਾ ਨਹੀਂ ਲੈ ਸਕੇ, ਪਰ ਉਨ੍ਹਾਂ ਦੀਆਂ ਟੀਮਾਂ ਨੇ ਆਪਣਾ ਪੂਰਾ ਯੋਗਦਾਨ ਚੋਣ ਪ੍ਰਚਾਰ ਵਿੱਚ ਪਾਇਆ ਹੈ।
ਕਾਂਗਰਸ ਪਾਰਟੀ ਉਪਰ ਚੁਸਕੀ ਲੈਂਦੇ ਹੋਏ ਉਨ੍ਹਾਂ ਕਿਹਾ ਜੋ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਸੋਸ਼ਲ ਮੀਡੀਆ ਉਪਰ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਦੀ ਲੋਕਪ੍ਰਿਅਤਾ ਦੇ ਕਾਰਨ ਇਸ ਵਾਰ ਉਨ੍ਹਾਂ ਦਾ ਵੋਟ ਬੈਂਕ ਵਧਿਆ ਹੈ, ਉਹ ਬਿਲਕੁੱਲ ਝੂਠ ਹੈ।ਕਿਉਂਕਿ ਜੇਕਰ ਜੰਡਿਆਲਾ ਗੁਰੂ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਇਥੇ ਕਾਂਗਰਸ ਪਾਰਟੀ ਸ਼੍ਰੋਮਣੀ ਅਕਾਲੀ ਬਾਦਲ ਤੋਂ 200 ਦੇ ਕਰੀਬ ਵੋਟਾਂ ਨਾਲ ਹਾਰੀ ਹੈ, ਜੋ ਕਾਂਗਰਸ ਪਾਰਟੀ ਲਈ ਝਟਕਾ ਹੈ।ਇਹੀ ਹਾਲ ਗਹਿਰੀ ਮੰਡੀ ਵਿੱਚ ਵੀ ਰਿਹਾ ਜਿਥੇ ਕਾਂਗਰਸ ਪਾਰਟੀ ਦਾ ਸਰਪੰਚ ਚੁਣਿਆ ਜਾਣ `ਤੇ ਵੀ ਪਾਰਟੀ ਬੁਰੀ ਤਰ੍ਹਾਂ ਹਾਰੀ ਹੈ।ਜਿਸ ਨਾਲ ਇਹ ਸਾਫ ਜਾਹਰ ਹੁੰਦਾ ਹੈ ਕਿ ਕਾਂਗਰਸ ਪਾਰਟੀ ਦੇ ਹਲਕਾ ਵਿਧਾਇਕ ਦੀ ਲੋਕਪ੍ਰਿਅਤਾ ਘੱਟ ਹੁੰਦੀ ਵਿਖਾਈ ਦਿੰਦੀ ਹੈ।ਡਿੰਪਾ ਦੀ ਜਿੱਤ `ਤੇ ਚੁਸਕੀ ਲੈਂਦੇ ਹੋਏ ਉਨ੍ਹਾਂ ਕਿਹਾ ਇਹ ਜਿੱਤ ਜਸਬੀਰ ਸਿੰਘ ਡਿੰਪਾ ਦੀ ਖੁਦ ਦੀ ਲੋਕਪ੍ਰਿਅਤਾ ਅਤੇ ਨਿੱਜੀ ਅਸਰ ਰਸੂਖ ਕਾਰਨ ਹੋਈ ਹੈ।
Check Also
ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …
Punjab Post Daily Online Newspaper & Print Media