ਅੰਮ੍ਰਿਤਸਰ, 30 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਜਾਮਾ ਮਸਜ਼ਿਦ ਹਾਲ ਬਜ਼ਾਰ ਵਿਖੇ 22ਵੇਂ ਰੋਜ਼ੇ ਦੀ ਇਫਤਾਰ ਪਾਰਟੀ ਆਲ ਮੁਸਲਿਮ
ਵੈਲਫੇਅਰ ਸੁਸਾਇਟੀ ਇੰਡੀਆ ਦੇ ਰਾਸ਼ਟਰੀ ਵਾਈਸ ਚੇਅਰਮੈਨ ਅਤੇ ਨੈਸ਼ਨਲ ਐਂਟੀ ਹਿਊਮਨ ਰਾਈਟ ਕੌਂਸਿਲ ਆਫ ਇੰਡੀਆ ਦੇ ਪ੍ਰਧਾਨ ਖੁਰਸ਼ੀਦ ਅਹਿਮਦ ਦੀ ਅਗਵਾਈ ਵਿੱਚ ਕੀਤੀ ਗਈ।ਏ.ਸੀ.ਪੀ ਸਪੈਸ਼ਲ ਡੀ. ਜਤਿੰਦਰ, ਨਿਊਰੋ ਸਰਜਨ ਡਾ. ਰਾਘਵ ਵਾਧਵਾ, ਮੁਸਲਿਮ ਵੇਲਫੇਅਰ ਸੁਸਾਇਟੀ ਦੇ ਚੇਅਰਮੈਨ ਮਾਨਿਕ ਅਲੀ, ਵਾਲਮੀਕਿ ਅੰਬੇਦਕਰ ਮਹਾ ਪੰਚਾਇਤ ਦੇ ਚੇਅਰਮੈਨ ਸੁਮਿਤ ਕਾਲੀ ਅਤੇ ਸਮਾਜ ਸੇਵਕ ਡਾ. ਇੰਦਰਬੀਰ ਭੈੜਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।ਡੀ.ਜਤਿੰਦਰ ਅਤੇ ਡਾ. ਵਾਧਵਾ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਰੋਜ਼ੇ `ਤੇ ਮੁਬਾਰਕਾਬਾਦ ਦਿੰਦਿਆਂ ਕਿਹਾ ਕਿ ਦੁਨੀਆ ਦੇ ਸਾਰੇ ਧਰਮ ਮਾਨਵਤਾ ਨਾਲ ਪਿਆਰ ਕਰਨ ਦੀ ਸਿਖਿਆ ਦਿੰਦੇ ਹਨ। ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਦੇਸ਼ ਦੀ ਅਮਨ ਸ਼ਾਂਤੀ ਅਤੇ ਭਾਰਤ ਦੀ ਤਰੱਕੀ ਲਈ ਦੁਆ ਕੀਤੀ।ਇਸ ਮੌਕੇ ਅਬਦੁਲ ਨੂਰ, ਨਫੀਸ ਅਹਿਮਦ, ਅਨਵਰ ਚਾਚਾ, ਡਾ. ਮੋਤੀ ਰਹਿਮਾਨ, ਜੰਗ ਖਾਨ, ਮੁਹੰਮਦ ਸ਼ਾਹ ਆਲਮ, ਮੁਹੰਮਦ ਸ਼ਾਕਿਰ, ਸ਼ੌਕਤ ਅਲੀ, ਹੈਦਰ ਅਲੀ, ਕੁਲਦੀਪ ਸਿੰਘ, ਦਿਲਬਾਗ ਸਿੰਘ, ਸ਼ਰਨਜੀਤ ਸਿੰਘ, ਅਜੇ ਕੁਮਾਰ, ਅਕਾਸ਼ ਕੁਮਾਰ, ਮੁਹੰਮਦ ਸ਼ਾਕਿਰ, ਮੁਹੰਮਦ ਜਾਵੈਦ, ਮੁਹੰਮਦ ਆਰਿਫ ਆਦਿ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media