ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਿਖਿਆ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਸਥਾਨਕ ਮਾਤਾ ਭੱਦਰਕਾਲੀ ਮੰਦਿਰ ਵਿਖੇ ਮੱਥਾ
ਟੇਕਿਆ। ਉਨ੍ਹਾਂ ਨਾਲ ਡਿਪਟੀ ਮੇਅਰ ਯੂਨਿਸ ਕੁਮਾਰ, ਤਾਹਿਰ ਸ਼ਾਹ, ਪਰਮਜੀਤ ਚੋਪੜਾ, ਰਵੀਕਾਂਤ ਵੀ ਹਾਜਰ ਸਨ।ਮੰਦਿਰ ਕਮੇਟੀ ਵੱਲੋਂ ਓਮ ਪ੍ਰਕਾਸ਼ ਸੋਨੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਸੋਨੀ ਨੇ ਐਲਾਨ ਕੀਤਾ ਕਿ ਮੰਦਿਰ ਦੀ ਗਰਾਉਂਡ ਵਿਖੇ ਸ਼ਾਨਦਾਰ ਪਾਰਕ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਮਾਤਾ ਭੱਦਰਕਾਲੀ ਮੰਦਿਰ ਨੂੰ ਆਉਂਦੀ ਮੇਨ ਸੜਕ ਨੂੰ ਚੌੜਾ ਕਰਕੇ ਸਾਈਡਾਂ `ਤੇ ਫੁੱਟਪਾਥ ਵੀ ਬਣਾਏ ਜਾਣਗੇ ਅਤੇ ਸਾਰੇ ਰਸਤੇ `ਤੇ ਸਟਰੀਟ ਲਾਈਟਾਂ ਵੀ ਲਗਾਈਆਂ ਜਾਣਗੀਆਂ।
ਸਿਖਿਆ ਮੰਤਰੀ ਨੇ ਮੰਦਿਰ ਵਿਖੇ ਮੱਥਾ ਟੇਕਣ ਆਉਂਦੇ ਸ਼ਰਧਾਲੂਆਂ ਦੀ ਪੁਰਾਣੀ ਮੰਗ ਨੂੰ ਪੂਰਾ ਕਰਦੇ ਹੋਏ ਟਾੲਲਿਟ ਦਾ ਉਦਘਾਟਨ ਵੀ ਕੀਤਾ ਅਤੇ ਜੋ ਅੱਜ ਤੋਂ ਚਾਲੂ ਵੀ ਹੋ ਗਏ ਹਨ। ਸਿਖਿਆ ਮੰਤਰੀ ਨੇ ਕਿਹਾ ਕਿ ਮੰਦਿਰ ਦੇ ਆਲੇ ਦੁਆਲੇ ਪੂਰੀ ਸਾਫ ਸਫਾਈ ਵੀ ਕਰਵਾਈ ਜਾਵੇਗੀ ਅਤੇ ਸ਼ਰਧਾਲੂਆਂ ਦੇ ਪੀਣ ਲਈ ਪਾਣੀ ਆਦਿ ਦੇ ਵੀ ਪੂਰੇ ਪ੍ਰਬੰਧ ਕਰਵਾਏ ਜਾਣਗੇ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media