ਜਲੰਧਰ, 1 ਜੂਨ (ਪੰਜਾਬ ਪੋਸਟ ਬਿਊਰੋ) – ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਅਧੀਨ ਜਲੰਧਰ ਸਥਿਤ ਪੱਤਰ ਸੂਚਨਾ ਦਫਤਰ `ਚ ਵਿਸ਼ਵ
ਤੰਬਾਕੂ ਰੋਕੂ ਦਿਵਸ ਉਤੇ ਅੱਜ ਸਾਰੇ ਮੁਲਾਜ਼ਮਾਂ ਨੇ ਸਹੁੰ ਚੁੱਕੀ।ਦਫਤਰ ਮੁੱਖੀ ਅਤੇ ਮੀਡੀਆ ਤੇ ਸੰਚਾਰ ਅਧਿਕਾਰੀ ਸ਼ਿਸ਼ੂ ਕੁਮਾਰ ਸ਼ਰਮਾ ਨੇ ਮੁਲਾਜ਼ਮਾਂ ਨੂੰ ਸਹੁੰ ਚੁਕਾਈ ਕਿ ਉਹ ਕਦੇ ਵੀ ਸਿਗਰਟਨੋਸ਼ੀ ਜਾਂ ਤੰਬਾਕੂ ਉਤਪਾਦਾਂ ਦੀ ਵਰਤੋਂ ਨਹੀਂ ਕਰਨਗੇ।ਸਾਰਿਆਂ ਨੇ ਸਹੁੰ ਚੁੱਕੀ ਕਿ ਉਹ ਦਫਤਰ ਕੰਪਲੈਕਸ ਨੂੰ ਸਿਗਰਟਨੋਸ਼ੀ ਤੋਂ ਮੁਕਤ ਰੱਖਣਗੇ ਅਤੇ ਆਪਣੇ ਸਹਿਯੋਗੀਆਂ ਅਤੇ ਹੋਰਨਾਂ ਨੂੰ ਵੀ ਸਿਗਰਟ ਨਾ ਪੀਣ ਲਈ ਪ੍ਰੇਰਿਤ ਕਰਨਗੇ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media