Monday, April 6, 2026

ਸੇਂਟ ਸ਼ੋਲਜ਼ਰ ਇਲੀਟ ਕਾਨਵੈਂਟ ਸਕੂਲ `ਚ ਕਰਵਾਏ ਗੀਤ ਤੇ ਡਾਂਸ ਮੁਕਾਬਲੇ

ਜੰਡਿਆਲਾ ਗੁਰੂ, 1 ਜੂਨ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸਥਾਨਕ  ਸੇਂਟ ਸ਼ੋਲਜ਼ਰ ਇਲੀਟ ਕਾਨਵੈਂਟ ਸਕੂਲ ਵਿਖੇ ਬੱਚਿਆਂ ਦਾ ਗੀਤ ਅਤੇ ਡਾਂਸ PUNJ0106201902ਮੁਕਾਬਲਾ ਕਰਵਾਇਆ ਗਿਆ।ਬੱਚਿਆਂ ਨੂੰ ਤਿੰਨ ਗਰੁੱਪਾਂ ਵਿੱਚ ਵੰਡਿਆ ਗਿਆ।ਪਹਿਲੇ ਗਰੁੱਪ ਵਿੱਚ ਤੀਸਰੀ ਤੋਂ ਪੰਜਵੀ, ਦੂਜੇ `ਚ ਛੇਵੀਂ ਤੋਂ ਅੱਠਵੀਂ ਅਤੇ ਤੀਜੇ ਗਰੁੱਪ ਵਿੱਚ ਨੌਵੀਂ ਤੋਂ ਬਾਰ੍ਹਵੀਂ ਦੇ ਬੱਚਿਆਂ ਨੂੰ ਰੱਖਿਆ ਗਿਆ।ਗੀਤ ਮੁਕਾਬਲੇ ਵਿੱਚ ਤੀਸਰੀ ਤੋਂ ਪੰਜਵੀ ਜਮਾਤ ਦੇ ਗਰੁੱਪ ਵਿੱਚ ਪਹਿਲਾ ਸਥਾਨ ਕਰਮਨਜੀਤ ਸਿੰਘ (ਲੋਟਸ ਹਾਉਸ), ਦੂਜਾ ਸਥਾਨ ਜੈਸਮੀਨ ਕੌਰ (ਲਿੱਲੀ ਹਾਉਸ), ਤੀਸਰਾ ਸਥਾਨ ਸੁਖਮਨਪ੍ਰੀਤ ਕੌਰ (ਪੈਨਸੀ ਹਾਉਸ), ਦੂਸਰੇ ਗਰੁੱਪ ਛੇਵੀਂ ਤੋਂ ਅੱਠਵੀਂ ਵਿੱਚ ਪਹਿਲਾ ਸਥਾਨ ਕਵਨਦੀਪ ਕੌਰ (ਰੋਜ਼ ਹਾਉਸ), ਦੂਜਾ ਸਥਾਨ ਪਰਮਿੰਦਰ ਸਿੰਘ (ਲੋਟਸ ਹਾਉਸ), ਤੀਜਾ ਸਥਾਨ ਰਾਜਨਪ੍ਰੀਤ ਕੌਰ (ਪੈਨਸੀ ਹਾਉਸ) ਨੇ ਪ੍ਰਾਪਤ ਕੀਤਾ।ਇਸੇ ਤਰ੍ਹਾਂ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਗਰੁੱਪ ਵਿੱਚ ਪਹਿਲਾ ਸਥਾਨ ਸੰਦੀਪ ਸਿੰਘ (ਪੈਨਸੀ ਹਾਉਸ), ਦੂਜਾ ਸਥਾਨ ਅਮਨਦੀਪ ਸਿੰਘ (ਡੇਜ਼ੀ ਹਾਉਸ), ਤੀਜਾ ਸਥਾਨ ਦੀਪਕਪ੍ਰੀਤ ਸਿੰਘ (ਲੋਟਸ ਹਾਉਸ) ਨੇ ਪ੍ਰਾਪਤ ਕੀਤਾ।
             ਡਾਂਸ ਮੁਕਾਬਲੇ ਤੀਸਰੀ ਤੋਂ ਪੰਜਵੀ ਗਰੁੱਪ ਵਿੱਚ ਪਹਿਲਾ ਸਥਾਨ ਇਬਾਦਤ ਕੌਰ (ਪੈਨਸੀ ਹਾਉਸ), ਦੂਜਾ ਸਥਾਨ ਮੁਸਕਾਨਪ੍ਰੀਤ ਕੌਰ (ਰੋਜ਼ ਹਾਉਸ), ਤੀਸਰਾ ਸਥਾਨ ਤਰਨਪ੍ਰੀਤ ਕੌਰ (ਡੇਜ਼ੀ ਹਾਉਸ), ਛੇਵੀਂ ਤੋਂ ਅੱਠਵੀਂ ਦੇ ਗਰੁੱਪ ਵਿੱਚ ਪਹਿਲਾ ਸਥਾਨ ਦਿਲਸ਼ਾਨ ਸਿੰਘ (ਡੇਜ਼ੀ ਹਾਉਸ), ਦੂਜਾ ਸਥਾਨ ਸਿਮਰਨਜੀਤ ਕੌਰ (ਰੋਜ਼ ਹਾਉਸ), ਤੀਜਾ ਸਥਾਨ ਮਹਿਕਜੋਤ ਕੌਰ (ਪੈਨਸੀ ਹਾਉਸ) ਨੇ ਹਾਸਲ ਕੀਤਾ। ਨੌਵੀਂ ਤੋਂ ਬਾਰ੍ਹਵੀਂ ਦੇ ਗਰੁੱਪ ਵਿੱਚ ਪਹਿਲਾ ਸਥਾਨ ਸੁਪ੍ਰੀਤ ਕੌਰ (ਲੋਟਸ ਹਾਉਸ), ਦੂਜਾ ਸਥਾਨ ਅਰਪਿਤ ਕੌਰ (ਪੈਨਸੀ ਹਾਉਸ), ਤੀਸਰਾ ਸਥਾਨ ਜੈਸਮੀਨ ਕੌਰ (ਰੋਜ਼ ਹਾਉਸ) ਨੇ ਪ੍ਰਾਪਤ ਕੀਤਾ।
             ਮੁੱਖ ਮਹਿਮਾਨ ਵਜੋਂ ਪੰਕਜ ਐਂਡ ਪ੍ਰੀਤੀ ਡਾਂਸ ਅਕੈਡਮੀ ਤੋਂ ਪੰਕਜ ਅਤੇ ਨਾਨਕ ਸਿੰਘ ਭੰਗੜਾ ਕੋਚ ਪਹੁੰਚੇ।ਸੇਂਟ ਸੋਲਜ਼ਰ ਇਲੀਟ ਸਕੂਲ ਆਫ ਗਰੁੱਪਸ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਨੇ ਬੱਚਿਆਂ ਅਤੇ ਸਟਾਫ ਨੂੰ ਉਹਨਾਂ ਦੀ ਮਿਹਨਤ `ਤੇ ਲਗਨ ਨਾਲ ਕੰਮ ਕਰਨ `ਤੇ ਵਧਾਈ ਦਿੱਤੀ।ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਆਪਣੇ ਹੁਨਰ ਨੂੰ ਦਬਾਅ ਕੇ ਨਹੀਂ ਰੱਖਣਾ ਚਾਹੀਦਾ।ਜੇਕਰ ਆਪਣੇ ਅੰਦਰ ਛੁਪੀ ਹੋਈ ਪ੍ਰਤਿਭਾ ਨੂੰ ਬਾਹਰ ਲਿਆਉਣਾ ਹੈ ਤਾਂ ਬਿਨਾ ਕਿਸੇ ਡਰ ਅਤੇ ਸੰਗ ਸ਼ਰਮ ਦੇ ਬੱਚਿਆਂ ਨੂੰ ਸਟੇਜ਼ `ਤੇ ਆਉਣਾ ਚਾਹੀਦਾ ਹੈ।
             ਸਕੂਲ ਦੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਬੱਚਿਆਂ ਅਤੇ ਸਟਾਫ ਦੀ ਕਾਰਗੁਜ਼ਾਰੀ ਦੀ ਖੂਬ ਸਰਾਹਨਾ ਕੀਤੀ। ਇਸੇ ਤਰ੍ਹਾਂ ਐਕਟੀਵਿਟੀ ਇੰਚਾਰਜ ਜਸਬੀਰ ਸਿੰਘ, ਮਿਊਜ਼ਿਕ ਟੀਚਰ ਹਰਭਿੰਦਰ ਕੌਰ ਨੂੰ ਸ਼ਾਬਾਸ਼ੀ ਦਿੱਤੀ।ਇਸ ਮੌਕੇ ਵਾਈਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਸਤਨਾਮ ਸਿੰਘ, ਕੁਲਦੀਪ ਸਿੰਘ, ਨਵਜੀਤ ਕੌਰ, ਸੁਖਚੈਨ ਸਿੰਘ, ਪ੍ਰਵੀਨ ਨੰਦਾ, ਮਮਤਾ ਅਰੋੜਾ, ਮਨਦੀਪ ਕੌਰ ਆਦਿ ਹਾਜ਼ਰ ਸਨ ।   

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply