ਅੰਮ੍ਰਿਤਸਰ, 4 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਚਲ ਰਹੇ ਦਾਖਲਿਆਂ ਦੇ ਮੱਦੇਨਜ਼ਰ ਲੜਕਿਆਂ ਲਈ ਵੱਖ-ਵੱਖ ਖੇਡਾਂ ਦੇ
ਟਰਾਇਲ ਬੀਤੇ ਦਿਨੀਂ ਕਰਵਾਏ ਗਏ। ਜਿਸ ’ਚ ਕਰੀਬ 400 ਤੋਂ ਵਧੇਰੇ ਲੜਕਿਆਂ ਨੇ ਹਿੱਸਾ ਲੈਂਦਿਆਂ ਆਪਣੀ-ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।ਖ਼ਾਲਸਾ ਮੈਨੇਜ਼ਮੈਂਟ ਅਧੀਨ ਚਲ ਰਹੇ ਖ਼ਾਲਸਾ ਕਾਲਜ ਕੈਂਪਸ ਸਥਿਤ ਹੋਰਨਾਂ ਵਿੱਦਿਅਕ ਅਦਾਰਿਆਂ ਦੇ ਵੱਖ-ਵੱਖ ਖੇਡ ਮੈਦਾਨ ’ਚ ਸੂਬੇ ਭਰ ਤੋਂ ਆਏ ਨੌਜਵਾਨਾਂ ਨੇ ਆਪਣੀ ਖੇਡ ਦਾ ਮੁਜ਼ਾਹਰਾ ਕੀਤਾ।
ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਾਲਜ ਦੇ ਖੇਡ ਮੈਦਾਨ ਸਮੇਤ ਕੈਂਪਸ ਅੰਦਰੂਨ ਹੋਰਨਾਂ ਵਿੱਦਿਅਕ ਅਦਾਰਿਆਂ ਵਿਖੇ ਸਵੇਰੇ 8:00 ਵਜੇ ਵੱਖ-ਵੱਖ ਖੇਡਾਂ ਜਿਵੇਂ ਕਿ ਐਥਲੈਟਿਕ, ਬਾਸਕਟਬਾਲ, ਬਾਕਸਿੰਗ, ਕ੍ਰਿਕੇਟ, ਫ਼ੈਨਸਿੰਗ, ਜਿਮਨਾਸਟਿਕ, ਹੈਂਡਬਾਲ, ਹਾਕੀ, ਜੂਡੋ ਅਤੇ ਤੀਰ ਅੰਦਾਜ਼ੀ, ਕਰਾਟੇ, ਖੋ-ਖੋ, ਪੈਨਚਿਕ ਪਲਾਟ, ਵਾਲੀਵਾਲ, ਰੈਸਲਿੰਗ, ਵੁਸ਼ੂ ਅਤੇ ਬੈਡਮਿੰਟਨ ਦੇ ਟਰਾਇਲ ’ਚ ਨੌਜਵਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ।
ਡਾ. ਮਹਿਲ ਸਿੰਘ ਨੇ ਕਿਹਾ ਸਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਡਾ. ਦਲਜੀਤ ਸਿੰਘ, ਬਚਨਪਾਲ ਸਿੰਘ ਦੀ ਦੇਖ ਰੇਖ ਹੇਠ ਹੋਏ ਇਸ ਟਰਾਇਲ ਮੌਕੇ ਸੂਬੇ ਭਰ ਤੋਂ 400 ਦੇ ਕਰੀਬ ਨੌਜਵਾਨਾਂ ਨੇ ਹਿੱਸਾ ਲਿਆ, ਜਿਸ ’ਚ ਜ਼ਿਲ੍ਹੇ ਸਮੇਤ ਗੁਰਦਾਸਪੁਰ, ਮਾਨਸਾ, ਫ਼ਿਰੋਜਪੁਰ, ਲੁਧਿਆਣਾ ਅਤੇ ਬਟਾਲਾ ਜ਼ਿਲ੍ਹੇ ਦੇ ਨੌਜਵਾਨਾਂ ਦੀ ਤਦਾਦ ਵਧੇਰੇ ਸੀ।ਜਿਸ ’ਚ 150 ਵਿਦਿਆਰਥੀਆਂ ਨੂੰ ਸ਼ਾਰਟ ਲਿਸਟ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਕਤ ਟਰਾਇਲ ਮੌਕੇ ਨੌਜਵਾਨਾਂ ਨੇ ਹਾਕੀ, ਵਾਲੀਵਾਲ, ਬਾਕਸਿੰਗ, ਬਾਸਕਟਬਾਲ, ਕ੍ਰਿਕੇਟ, ਐਥਲੈਟਿਕ ਅਤੇ ਫੁੱਟਬਾਲ ’ਚ ਵਧੇਰੇਤਰ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਚੁਣੇ ਖਿਡਾਰੀਆਂ ਲਈ ਹੋਸਟਲ, ਖਾਣਾ ਅਤੇ ਰਹਿਣ ਦਾ ਪ੍ਰਬੰਧ ਮੁਫ਼ਤ ਦਿੱਤਾ ਜਾਵੇਗਾ ਅਤੇ ਇਹ ਚੋਣ ਕਾਲਜ ਦਾਖਲੇ ਲਈ ਕੀਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੋ ਚਾਹਵਾਨ ਵਿਦਿਆਰਥੀ ਟਰਾਇਲ ਦੇਣ ਵਾਂਝੇ ਰਹਿ ਗਏ ਹਨ ਉਹ ਜੂਨ ਦੇ ਅਖ਼ੀਰ ਤੱਕ ਵਿਭਾਗ ਮੁੱਖੀ ਨਾਲ ਸੰਪਰਕ ਕਰਕੇ ਟਰਾਇਲ ਦੇ ਸਕਦੇ ਹਨ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media