ਭੀਖੀ/ ਮਾਨਸਾ, 5 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਸ੍ਰੀ ਸਿੱਧਪੀਠ ਸ਼ਨੀਦੇਵ ਧਰਮਸ਼ਾਲਾ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਸ਼ਨੀ ਦੇਵ
ਜਯੰਤੀ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਸ਼ਨੀ ਮੰਦਰ ਬਰਨਾਲਾ ਰੋਡ `ਚ ਮਨਾਈ ਗਈ।ਸਵੇਰੇ 4 ਵਜੇ ਸ਼਼ਨੀ ਦੇਵ ਜੀ ਦਾ ਸ਼ਾਹੀ ਇਸ਼ਨਾਨ ਕਰਵਾਇਆ ਗਿਆ।ਇਸ ਤੋਂ ਬਾਅਦ ਮਹਿਲਾ ਮੰਡਲ ਵਲੋਂ ਸੰਗੀਤਮਈ ਕੀਰਤਨ ਕੀਤਾ ਗਿਆ ਅਤੇ ਰਾਤ ਸਮੇਂ ਸ਼ਨੀ ਦੇਵ ਮਹਾਰਾਜ ਦੀ ਚੋਕੀ ਲਗਾਈ ਗਈ।ਇਸ ਚੋਕੀ ਵਿੱਚ ਦੀਪਕ ਗੋਗਨਾ ਲੁਧਿਆਣਾ ਵਾਲੇ ਐਂਡ ਪਾਰਟੀ ਨੇ ਭਗਤਾਂ ਨੂੰ ਸੁੰਦਰ ਸੁੰਦਰ ਭੇਟਾਂ ਸੁਣਾ ਕੇ ਮਨ ਮੋਹਿਤ ਕੀਤਾ।ਚੋਕੀ ਵਿਚ ਜੋਤੀ ਪ੍ਰਚੰਡ ਕਰਨ ਦੀ ਰਸਮ ਕੇਸ਼ੋ ਰਾਮ ਬਾਂਸਲ ਵਲੋਂ ਕੀਤੀ ਗਈ।ਇਸ ਚੋਕੀ ਵਿਚ ਚਿੰਤਪੂਰਨੀ ਸੇਵਾ ਮੰਡਲ ਵਲੋਂ ਠੰਡੇ ਪਾਣੀ ਦੀ ਛਬੀਲ ਲਗਾਈ ਗਈ ਇਸ ਦਿਨ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਲੰਗਰ ਵੀ ਅਤੁੱਟ ਵਰਤਿਆ।ਚੋਕੀ ਵਿਚ ਕਮੇਟੀ ਦੇ ਅਹੁੱਦੇਦਾਰ ਗਿਆਨ ਚੰਦ, ਅਸ਼ੋਕ ਕੁਮਾਰ, ਮੱਖਣ ਲਾਲ ਬਾਂਸਲ, ਸੋਮ ਮਿੱਤਲ, ਸਤੀਸ਼ ਕੁਮਾਰ ਮੱਤੀ ਵਾਲੇ, ਦੀਦਾਰ ਚੰਦ ਮੱਤੀਂ ਵਾਲੇ, ਹਾਕਮ ਚੰਦ, ਵਿਨੋਦ ਕੁਮਾਰ, ਜੀਵਨ ਕੁਮਾਰ ਅਤੇ ਸਮੂਹ ਭਗਤ ਮੋਜੂਦ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media