ਭੀਖੀ/ ਮਾਨਸਾ, 5 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਸਿੱਧ ਬਾਬਾ ਬਾਲਕ ਨਾਥ ਲੰਗਰ ਐਂਡ ਵੈਲਫੇਅਰ ਕਮੇਟੀ (ਰਜਿ.) ਮਾਨਸਾ ਵਲੋਂ ਬਾਬਾ ਬਾਲਕ ਨਾਥ ਜੀ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਤੇ ਧੂਮਧਾਮ ਨਾਲ ਬਾਬਾ ਬਾਲਕ ਨਾਥ ਜੀ ਦੇ ਮੰਦਰ ਨੇੜੇ ਸਰਸਾ ਰੋਡ ਮਾਨਸਾ ਵਿਖੇ ਮਨਾਇਆ ਗਿਆ। ਇਸ ਸਮੇਂ ਜਨਮ ਦਿਨ ਦਾ ਕੇਕ ਕੱਟਣ ਉਪਰੰਤ ਪੰਜਾਬ ਦੀਆਂ ਮਸ਼ਹੂਰ ਕੀਰਤਨ ਮੰਡਲੀਆਂ ਵਲੋਂ ਬਾਬਾ ਜੀ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਬਾਬਾ ਜੀ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ।
ਕਮੇਟੀ ਦੇ ਆਗੂ ਭੀਮਸੈਨ ਗੋਇਲ, ਲੱਕੀ ਬਾਂਸਲ, ਮਨੋਹਰ ਲਾਲ, ਨੈਬੀ ਸਿੰਗਲਾ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਵਾਰ ਵੀ ਬਾਬਾ ਜੀ ਦਾ ਜਨਮ ਦਿਨ ਬਾਬਾ ਬਾਲਕ ਨਾਥ ਜੀ ਦੇ ਮੰਦਰ ਨੇੜੇ ਐਲ.ਆਈ.ਸੀ, ਦਫਤਰ ਸਰਸਾ ਰੋਡ ਮਾਨਸਾ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸ਼ੁਭ ਮੌਕੇ ਪੰਡਿਤ ਕ੍ਰਿਸ਼ਨ ਸ਼ਰਮਾ ਵਲੋਂ ਧਾਰਮਿਕ ਰੀਤ ਅਨੁਸਾਰ ਪੂਜਾ ਕਰਵਾਈ ਗਈ ਅਤੇ ਜੋਤੀ ਪ੍ਰਚੰਡ ਕਰਨ ਦੀ ਰਸਮ ਕਾਂਗਰਸ ਪਾਰਟੀ ਸ਼ਹਿਰੀ-1 ਦੇ ਪ੍ਰਧਾਨ ਹਰੀ ਰਾਮ ਡਿੰਪਾ ਵਲੋਂ ਅਦਾ ਕੀਤੀ ਗਈ।
ਇਸ ਮੌਕੇ ਕਮੇਟੀ ਵਲੋਂ ਆਏ ਪਤਵੰਤੇ ਸੱਜਣਾਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੀ ਸਹੂਲਤ ਲਈ ਪਾਰਕਿੰਗ, ਜੋੜਾ ਘਰ, ਪੀਣ ਵਾਲਾ ਠੰਡਾ ਮਿੱਠਾ ਪਾਣੀ ਵਰਗੇ ਪ੍ਰਬੰਧ ਕੀਤੇ ਹੋਏ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media