Tuesday, November 24, 2026

ਸਕੂਲ `ਚ ਸਮਰ ਕੈਂਪ ਦੇ ਤੀਜੇ ਦਿਨ ਕੁਕਿੰਗ ਅਤੇ ਕਰਾਟੇ ਸਿਖਾਏ

ਮਲੋਟ, 5 ਜੂਨ (ਪੰਜਾਬ ਪੋਸਟ – ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ ਸਮਰ ਕੈਂਪ ਦੇ ਤੀਜੇ ਦਿਨ ਕੁਕਿੰਗ ਅਤੇ PUNJ0506201906ਕਰਾਟੇ ਸਿਖਾਏ ਗਏ, ਮੈਡਮ ਚੰਦਰਕਾਂਤਾ ਨੇ ਕੁਕਿੰਗ ਬਾਰੇ ਜਾਣਕਾਰੀ ਦਿੱਤੀ ਅਤੇ ਪੂਰੀ ਰਸੋਈ ਤਿਆਰ ਕਰਕੇ ਪ੍ਰੈਕਟੀਕਲ ਕਰਕੇ ਦਿਖਾਇਆ।ਇਸ ਤੋ ਬਾਅਦ ਕਰਾਟੇ ਦੇ ਮਾਸਟਰ ਟ੍ਰੇਨਰ ਗੁਰਮੀਤ ਸਿੰਘ ਨੇ ਵਿਦਿਆਰਥਣਾਂ ਨੂੰ ਕਰਾਟੇ ਸਿਖਾਏ।ਇਸ ਮੌਕੇ ਜਸਵਿੰਦਰ ਸਿੰਘ ਡੀ.ਪੀ.ਈ, ਮੈਡਮ ਸੋਨੀਆ ਅਤੇ ਮੈਡਮ ਜਸਵਿੰਦਰ ਕੌਰ, ਮੈਡਮ ਕਰਮਜੀਤ ਕੌਰ, ਮੈਡਮ ਨਿੱਧਾ ਨਾਰੰਗ, ਮੈਡਮ ਜਸਪਾਲ ਕੌਰ, ਮਨਿੰਦਰ ਸਿੰਘ, ਜਸਵੀਰ ਸਿੰਘ, ਕਿਰਨਬਾਲਾ ਲੈਕਚਰਾਰ, ਮੈਡਮ ਅੰਜਲੀ ਹਾਜ਼ਰ ਸਨ।ਇਸ ਮੌਕੇ ਸਕੂਲ ਪ੍ਰਿੰਸੀਪਲ ਸ੍ਰੀ ਵਿਜੇ ਗਰਗ ਨੇ ਸਮਰ ਕੈਂਪ ਦੇ ਮਹੱਤਵ ਬਾਰੇ ਦੱਸਿਆ ਅਤੇ ਆਏਂ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ।

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …

Leave a Reply