ਅੰਮ੍ਰਿਤਸਰ, 7 ਜੂਨ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਅੰਤਰ ਸਕੂਲ ਪ੍ਰਸ਼ਨੋਤਰੀ ਮੁਕਾਬਲੇ ਵਿੱਚ 24 ਸਕੂਲਾਂ ਵਿੱਚੋਂ
ਜੇਤੂ ਰਿਹਾ।ਇਹ ਮੁਕਾਬਲਾ ਸ਼੍ਰੀ ਰਾਮ ਆਸ਼ਰਮ ਸੀਨੀਅਰ ਸੈਕੰਡਰੀ ਸਕੂਲ `ਚ ਆਯੋਜਿਤ ਕੀਤਾ ਗਿਆ।ਇਸ ਪ੍ਰਸ਼ਨੋਤਰੀ ਮੁਕਾਬਲੇ ਵਿੱਚ 5 ਸੈਮੀਫਾਈਨਲ ਰਾਊਂਡ ਸਨ, ਜਿੰਨ੍ਹਾਂ ਵਿੱਚ 6 ਸਕੂਲਾਂ ਨੇ ਇਸ ਨੂੰ ਕੁਆਲੀਫਾਈ ਕੀਤਾ।ਫਾਈਨਲ ਟੀਮ ਵਿੱਚ ਸਕੂਲ ਦੇ 4 ਟੀਮ ਮੈਂਬਰ ਸਨ।ਜਮਾਤ ਦਸਵੀਂ ਦਾ ਕ੍ਰਿਤਿਨ ਕੁਮਾਰ, ਰੋਹਨ ਤਲਵਾਰ, ਤਾਨਿਸ਼ਦੀਪ ਕੌਰ ਅਤੇ ਨੌਵੀਂ ਜਮਾਤ ਦਾ ਹਿਮਾਂਗ ਗੁਪਤਾ ਸੀ।ਹੈਲਪਿੰਗ ਟੀਮ ਵਿੱਚ ਦਸਵੀਂ ਜਮਾਤ ਦੇ ਚਾਰ ਵਿਦਿਆਰਥੀ ਗਏ।ਰਾਏ ਰਾਜ ਭੱਲਾ, ਭਵਿਸ਼ਯਾ, ਪਲਾਸ਼ ਗੁਪਤਾ ਜਮਾਤ ਦਸਵੀਂ ਅਤੇ ਨੌਵੀਂ ਦਾ ਕ੍ਰਿ਼ਸ਼ਵ ਖੰਨਾ ਸੀ।ਇੰਨ੍ਹਾਂ ਨੂੰ 11000 ਨਕਦ, ਪ੍ਰਮਾਨ ਪੱਤਰ ਅਤੇ ਟ੍ਰਾਫੀ ਦੇ ਨਾਲ ਸਨਮਾਨਿਤ ਕੀਤਾ ਗਿਆ।
ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ, ਪਿ੍ਰੰਸੀਪਲ ਡੀ.ਏ.ਵੀ ਕਾਲਜ ਅੰਮ੍ਰਿਤਸਰ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ।ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਚੰਗੇ ਕੰਮਾਂ ਨੂੰ ਜਾਰੀ ਰੱਖਣ ਅਤੇ ਖੂਬ ਮਿਹਨਤ ਨਾਲ ਅੱਗੇ ਹੋਰ ਚੰਗਾ ਪ੍ਰਦਰਸ਼ਨ ਕਰਨ ਲਈ ਕਿਹਾ।
Check Also
ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …
Punjab Post Daily Online Newspaper & Print Media