Saturday, September 19, 2026

ਫੌਜ ਵਿੱਚ ਭਰਤੀ ਲਈ ਪ੍ਰੀ ਰਿਕਰੁਟਮੈਂਟ ਕੋਰਸ ਸ਼ੁਰੂ ਕਰਨ ਬਾਰੇ

Armyਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ) – ਲੈਫ. ਕਰਨਲ ਗੁਰਿੰਦਰਜੀਤ ਸਿੰਘ ਗਿੱਲ (ਰਿਟਾ) ਜਿਲ੍ਹਾ ਰੱਖਿਆਂ ਸੇਵਾਵਾਂ ਭਲਾਈ ਅਫਸਰ ਵੱਲੋ ਦਿੱਤੀ ਜਾਣਕਾਰੀ ਅਨੁਸਾਰ ਇਸ ਸੈਂਟਰ ਵਿਖੇ ਫੌਜ ਵਿੱਚ ਭਰਤੀ ਹੋਣ ਲਈ ਸਰੀਰਕ ਅਤੇ ਲਿਖਤੀ ਟੈਸਟ ਦੀ ਤਿਆਰੀ ਕਰਵਾਈ ਜਾਂਦੀ ਹੈ।ਫੌਜ ਵਿੱਚ ਭਰਤੀ ਹੋਣ ਸਬੰਧੀ ਪ੍ਰੀ ਰਿਕਰੁਟਮੈਟ ਕੋਰਸ ਸਾਰੇ ਵਰਗ ਦੇ ਬੱਚਿਆ ਲਈ ਲਾਗੂ ਹੈ।ਇਹ ਕੋਰਸ 02 ਸਤੰਬਰ 2019 ਤੋ 08 ਸਤੰਬਰ 2019 ਤੱਕ ਏ.ਐਮ.ਸੀ ਸੈਂਟਰ ਲਖਨਊ ਵਿਖੇ ਰਿਲੇਸ਼ਨਸ਼ਿਪ ਵਿੱਚ ਹੋਣ ਵਾਲੀ ਭਰਤੀ ਲਈ ਮਿਤੀ 10 ਜੂਨ 2019 ਤੋਂ ਚਲਾਇਆ ਜਾ ਰਿਹਾ ਹੈ।ਇਸ ਕੋਰਸ ਲਈ ਮੁੱਢਲੀ ਜਾਂਚ ਪੜਤਾਲ ਸ਼ੁਰੂ ਹੈ।ਭਰਤੀ ਹੋਣ ਲਈ ਉਮੀਦਵਾਰਾਂ ਦਾ ਸਰੀਰਕ ਮਾਪਡੰਡ 10 ਤੋਂ 12 ਜੂਨ 2019 ਤੱਕ ਲਿਆ ਜਾਵੇਗਾ ਅਤੇ ਇਸ ਕੋਰਸ ਦਾ ਬੈਚ 12 ਜੂਨ 2019 ਤੋਂ ਸ਼ੁਰੂ ਕਰ ਦਿੱਤਾ ਜਾਵੇਗਾ।ਪ੍ਰੀ ਰਿਕਰੁਟਮੈਂਟ ਟ੍ਰੇਨਿੰਗ ਲਈ ਚਾਹਵਾਨ ਉਮੀਦਵਾਰ ਜ਼ਿਲਾ ਰੱਖਿਆ ਸੇਵਾਵਾਂ ਭਲਾਈ ਦਫਤਰ ਅੰਮ੍ਰਿਤਸਰ ਵਿਖੇ ਰਿਪੋਰਟ ਕਰਨ।
ਇਸ ਦਫਤਰ ਵਿਖੇ ਚੱਲ ਰਹੇ ਸੈਨਿਕ ਇੰਸਟੀਚਿਊਟ ਆਫ ਮੈਨੇਜਮੇਂਟ ਐਂਡ ਟੈਕਨਲੋਜੀ ਸੈਂਟਰ ਵਿਖੇ 120 ਘੰਟੇ ਦਾ 9 3 ਬੇਸਿਕ ਕੰਪਿਊਟਰ ਕੋਰਸ ਦੇ ਬੈਚ ਲਗਾਤਾਰ ਚਲਾਏ ਜਾਦੇ ਹਨ।ਇਹ ਕੋਰਸ ਐਕਸ ਸਰਵਿਸਮੈਨ ਅਤੇ ਸ਼ਡਿਊਲ ਕਾਸਟ ਵਰਗ ਦੇ ਬੱਚਿਆਂ ਲਈ ਘੱਟ ਤੋਂ ਘੱਟ ਫੀਸਾਂ `ਤੇ ਚਲਾਇਆ ਜਾਂਦਾ ਹੈ।ਚਾਹਵਾਨ ਉਮੀਦਵਾਰ ਦਾਖਲਾ ਲੈ ਕੇ ਲਾਭ ਉਠਾ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਦਫਤਰੀ ਸਮੇਂ ਜਾਂ ਫੋਨ ਨੰਬਰ 0183-2212103, 9888684259 `ਤੇ ਸੰਪਰਕ ਕੀਤਾ ਜਾ ਸਕਦਾ ਹੈ।
 

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply