ਲੌਂਗੋਵਾਲ, 13 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਤਕਨੀਕੀ ਸੰਸਥਾ ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਡੀਮਡ
ਯੂਨੀਵਰਸਿਟੀ ਦੀ ਟੀਮ ਜੰਕਯਾਰਡ ਵਾਰੀਅਰਸ ਨੇ ਸੰਸਥਾ ਪ੍ਰੋ. ਸ਼ੰਕਰ ਸਿੰਘ ਦੀ ਅਗਵਾਈ ਹੇਠ ਚਾਰ ਪਹੀਆ ਵਾਹਨ ਬਣਾ ਕੇ ਏ.ਆਈ.ਸੀ.ਟੀ.ਈ ਦੇ ਸਹਿਯੋਗ ਨਾਲ ਆਟੋ ਸਪੋਰਟ ਇੰਡੀਆ ਅਤੇ ਇਨਫੀਲੀਗ ਮੋਟਰ ਸਪੋਰਟ ਵਲੋਂ ਕਰਵਾਈ ਗਈ “ਮੈਗਾ ਏ.ਟੀ.ਵੀ ਚੈਂਪਿਅਨਸ਼ਿਪ” ਅਤੇ “ਅਰਾਵਲੀ ਟੈਰਨ ਵਹੀਕਲ ਚੈਂਪਿਅਨਸ਼ਿਪ” ਵਿਚ ਭਾਗ ਲਿਆ ਅਤੇ ਇਸ ਸਬੰਧੀ 27 ਮੈਂਬਰਾਂ ਦੀ ਬਣੀ ਟੀਮ ਜੰਕਯਾਰਡ ਵਾਰੀਅਰਸ ਦੇ ਕਪਤਾਨ ਆਸ਼ੀਸ਼ ਤਿਵਾਰੀ ਅਤੇ ਉਪ ਕਪਤਾਨ ਅਰਸ਼ਵੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਸਲਾਇਟ ਦੀ ਟੀਮ ਨੇ ਅਰਾਵਲੀ ਟੈਰਨ ਵਹੀਕਲ ਏ.ਟੀ.ਵੀ ਚੈਂਪੀਅਨਸ਼ਿਪ ਵਿੱਚ “ਇੰਡਿਓਂਰੈਂਸ ਐਵਾਰਡ” ਪ੍ਰਾਪਤ ਕੀਤਾ ਅਤੇ ਪ੍ਰਤੀਯੋਗਤਾ ਵਿੱਚ ਵੀ ਦੂਸਰਾ ਲਿਆ।ਟੀਮ ਦੇ ਡਰਾਇਵਰ ਅਰਸ਼ਵੀਰ ਸਿੰਘ ਸਿੱਧੂ ਨੂੰ “ਸਰਵੋਤਮ ਡਰਾਇਵਰ” ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਮੈਗਾ ਏ.ਟੀ.ਵੀ ਚੈਂਪੀਅਨਸ਼ਿਪ ਗੋਆ ਵਿੱਚ ਵੀ ਫਲੈਟ ਡਰਟ ਟੈਸਟ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਸਲਾਇਟ ਦੇ ਡਾਇਰੈਕਟਰ ਪ੍ਰੋ. (ਡਾ.) ਸ਼ਲੈਂਦਰ ਜੈਨ, ਡੀਨ ਪ੍ਰੋ. ਆਜਾਤ ਸ਼ੱਤਰੂ ਅਰੋੜਾ, ਵਿਭਾਗ ਮੁਖੀ ਪ੍ਰੋ. ਰਾਜੇਸ਼ ਕੁਮਾਰ ਨੇ ਟੀਮ ਦੀ ਯੋਜਨਾ ਅਤੇ ਉਨ੍ਹਾਂ ਵਲੋਂ ਜਿੱਤੇ ਪੁਰਸਕਾਰਾਂ ਲਈ ਟੀਮ ਨੂੰ ਵਧਾਈਆਂ ਵੀ ਦਿੱਤੀਆਂ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media