ਜੰਡਿਆਲਾ ਗੁਰੂ, 13 ਜੂਨ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ +2 ਸਾਇੰਸ ਦੇ ਵਿਦਿਆਰਥੀਆਂ
ਨੇ ਨੀਟ ਪ੍ਰੀਖਿਆ 2019 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।ਸਕੂਲ ਦੀਆ ਤਿੰਨ ਵਿਦਿਆਰਥਣਾਂ ਸ਼ਰਨਦੀਪ ਕੌਰ, ਸਿਮਰਨਦੀਪ ਕੌਰ ਅਤੇ ਹਰਮਨਦੀਪ ਕੌਰ ਨੇ ਨੀਟ ਦੀ ਪ੍ਰੀਖਿਆ ਪਾਸ ਕਰਕੇ ਸਕੂਲ ਆਉਣ ਵਾਲੇ ਸਮੇਂ `ਚ ਮੈਡੀਕਲ ਦਾਖਲੇ ਲਈ ਆਪਣਾ ਰਾਹ ਬਣਾ ਲਿਆ ਹੈ।ਸਕੂਲ ਦੇ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ, ਪ੍ਰਿੰਸੀਪਲ ਅਮਰਪ੍ਰੀਤ ਕੌਰ ਤੇ ਉਹਨਾਂ ਦੇ ਆਧਿਆਪਕਾਂ ਮੀਤਪਾਲ ਸਿੰਘ, ਮਮਤਾ ਅਰੋੜਾ, ਹਰਵਿੰਦਰ ਸਿੰਘ ਅਤੇ ਡਾ. ਕਮਲਜੀਤ ਕੌਰ ਨੇ ਸਾਰੀਆਂ ਲੜਕੀਆਂ ਨੂੰ ਵਧਾਈ ਦਿੱਤੀ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media