ਭੀਖੀ/ਮਾਨਸਾ, 23 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਭਾਰਤ ਸਰਕਾਰ ਇਸਤਰੀ ਤੇ ਬਾਲ ਵਿਕਾਸ ਮੰਤਰਾਲਾ ਵਲੋਂ ਮਾਨਸਾ ਵਿਖੇ ਵਨ
ਸਟੋਪ ਸੈਂਟਰ ਸ਼ੁਰੂ ਕੀਤਾ ਗਿਆ ਹੈ।ਵਨ ਸਟੋਪ ਸੈਂਟਰ ਦਾ ਉਦੇਸ਼ ਜਿਨਸੀ ਹਮਲੇ, ਘਰੇਲੂ ਹਿੰਸਾ, ਤਸਕਰੀ, ਸਤਿਕਾਰ ਨਾਲ ਸਬੰਧਤ ਜੁਰਮ, ਐਸਿਡ ਹਮਲੇ ਜਾਂ ਜਾਦੂ ਟੂਣੇ ਦੀ ਸ਼ਿਕਾਰ ਜਿਹੀਆਂ ਕਿਸੇ ਵੀ ਕਿਸਮ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੀਆਂ ਪੀੜਤ ਮਹਿਲਾਵਾਂ ਨੂੰ ਸਹਿਯੋਗ ਦੇਣਾ ਹੈ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਅਵਿਨਾਸ਼ ਕੌਰ ਨੇ ਦੱਸਿਆ ਕਿ ਵਨ ਸਟੋਪ ਸੈਂਟਰ ਵਿਖੇ ਪੀੜਤ ਮਹਿਲਾ ਨੂੰ ਆਰਮਿਕ ਸੇਵਾ (ਦੁਰਘਟਨਾ ਸਥਾਨ ਤੋਂ ਵਨ ਸਟੋਪ ਸੈਂਟਰ ਤੱਕ ਲੈ ਕੇ ਆਉਣਾ, ਮੈਡੀਕਲ ਸੁਵਿਧਾ, ਪੀੜਤ ਮਹਿਲਾ ਨੂੰ ਐਫ.ਆਈ.ਆਰ, ਐਲ.ਸੀ.ਆਰ, ਡੀ.ਆਈ.ਆਰ ਦਰਜ ਕਰਵਾਉਣ ਵਿੱਚ ਸਹਾਇਤਾ, ਮਾਨਸਿਕ, ਸਮਾਜਿਕ ਸਲਾਹ, ਕਾਨੂੰਨੀ ਸਹਾਇਤਾ, ਵੀਡੀਓ ਕਾਨਫਰੰਸ ਸੁਵਿਧਾ ਦੇ ਨਾਲ-ਨਾਲ ਪੰਜ ਦਿਨ ਰਹਿਣ ਦੀ ਸੁਵਿਧਾ (ਪੀੜਤ ਮਹਿਲਾ ਆਪਣੇ ਬੱਚੇ ਹਰ ਉਮਰ ਦੀ ਲੜਕੀ ਅਤੇ 8 ਸਾਲ ਤੱਕ ਦੇ ਲੜਕੇ ਨਾਲ ਰਹਿ ਸਕਦੀ ਹੈ) ਵਰਗੀਆਂ ਵਿਸ਼ੇਸ਼ ਸੇਵਾਵਾਂ ਦਿੱਤੀਆਂ ਜਾਣਗੀਆਂ। ਪੀੜਤ ਮਹਿਲਾ ਵਨ ਸਟੋਪ ਸੈਂਟਰ ਸਵਾਇਨ ਫਲੂ ਵਾਰਡ ਸਿਵਲ ਹਸਪਤਾਲ ਮਾਨਸਾ ਜਾਂ ਫੋਨ 01652-233100 ਤੇ ਸੰਪਰਕ ਕਰ ਸਕਦੀ ਹੈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media