Wednesday, March 4, 2026

ਤਰਕਸ਼ੀਲ ਸੁਸਾਇਟੀ ਵਲੋਂ ਬ੍ਰੇਨ ਪੀਡੀਆ ਰਾਹੀਂ ਦਿਮਾਗ ਤੇਜ਼ ਕਰਨ ਦੇ ਦਾਅਵੇ ਨੂੰ ਚੁਣੌਤੀ

ਲੌਂਗੋਵਾਲ, 23 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਨੂੰ ਕੈਂਪਾਂ ਵਿੱਚ ਬ੍ਰੇਨ ਪੀ.ਡੀ.ਏ ਰਾਹੀਂ ਦਿਮਾਗ PUNJ2306201917ਤੇਜ਼ ਕਰਨ ਦੇ ਦਾਅਵੇ ਨੂੰ ਗ਼ੈਰ ਵਿਗਿਆਨਕ ਝੂਠ ਅਤੇ ਫਰੇਬ ਦੱਸਦਿਆਂ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਲੌਂਗੋਵਾਲ ਦੇ ਆਗੂਆਂ ਨੇ ਇਸ ਦਾ ਖੰਡਨ ਕਰਦਿਆਂ ਇਸ ਨੂੰ ਚੁਣੌਤੀ ਵੀ ਦਿੱਤੀ ਹੈ।ਇਸ ਸਬੰਧੀ ਤਰਕਸ਼ੀਲ ਆਗੂਆਂ ਨੇ ਕਿਹਾ ਕਿ ਦੇਸ਼ ਭਗਤ ਯਾਦਗਾਰ ਜਲੰਧਰ ਅਤੇ ਹੋਰ ਬਹੁਤ ਸਾਰੀਆਂ ਥਾਵਾਂ ਉਤੇ ਸਸਾਇਟੀ ਨੇ ਜਿੱਥੇ ਇਹੋ ਜਿਹੀਆਂ ਗਤੀਵਿਧੀਆਂ ਦਾ ਪਰਦਾਫ਼ਾਸ਼ ਕੀਤਾ ਉਥੇ ਇਸ ਸੰਸਥਾ ਨੂੰ ਚਲਾਉਣ ਵਾਲਿਆਂ ਤੋਂ ਮਾਫੀ ਵੀ ਮੰਗਵਾਈ ਹੋਈ ਹੈ ।
 ਇਸ ਬਾਰੇ ਤਰਕਸ਼ੀਲ ਸੁਸਾਇਟੀ ਦੇ ਜ਼ੋਨ ਮੁੱਖੀ ਜੁਝਾਰ ਲੌਂਗੋਵਾਲ ਸੂਬਾ ਆਗੂ ਬਲਵੀਰ ਚੰਦ ਲੌਂਗੋਵਾਲ ਇਕਾਈ ਮੁਖੀ ਪਰਵਿੰਦਰ ਉਭਾਵਾਲ ਨੇ ਦੱਸਿਆ ਕਿ ਬਰੇਨ ਪੀਡੀਆ ਵਾਲਿਆਂ ਵੱਲੋਂ ਅੱਖਾਂ ਤੇ ਪੱਟੀ ਬੰਨ੍ਹ ਕੇ ਅਤੇ ਨੱਕ ਨਾਲ ਸੁੰਘ ਕੇ ਪੜ੍ਹਨ ਦੇ ਦਾਅਵਾ ਮਹਿਜ਼ ਇੱਕ ਧੋਖਾ ਤੇ ਸਟੰਟ ਹੈ।ਜਿਹੜਾ ਬੱਚਿਆਂ ਨੂੰ ਸਖ਼ਤ ਮਿਹਨਤ ਕਰਨ ਦੇ ਰਾਹ ਤੋਂ ਦੂਰ ਲਿਜਾਂਦਾ ਹੈ ਅਤੇ ਉਨ੍ਹਾਂ ਦੇ ਬਾਲ ਮਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਕੇ ਮਾਨਸਿਕ ਵਿਕਾਸ ਵਿੱਚ ਵੱਡੀ ਰੁਕਾਵਟ ਪੈਦਾ ਕਰਦਾ ਹੈ।ਉਨ੍ਹਾਂ ਅੱਗੇ ਕਿਹਾ ਅਸਲ ਵਿੱਚ ਇਥੋਂ ਦੀਆਂ ਹਕੂਮਤਾਂ ਲੋਕਾਂ ਦੇ ਮਸਲਿਆਂ ਨੂੰ ਅਤੇ ਬੁਨਿਆਦੀ ਸਹੂਲਤਾਂ ਦੇਣ ਤੋਂ ਭੱਜ ਕੇ ਇਹੋ ਜਿਹੀਆ ਸੰਸਥਾਵਾਂ ਅਤੇ  ਤਾਕਤਾਂ ਨੂੰ ਖੁੱਲ੍ਹ ਦੇ ਰਹੀਆਂ ਹਨ, ਜੋ ਕਿ ਆਮ ਲੋਕਾਂ ਨੂੰ ਦਿਮਾਗੀ ਤੌਰ ਤੇ ਕੰਗਾਲ ਕਰਕੇ ਅੰਧ ਵਿਸ਼ਵਾਸਾਂ ਵਿੱਚ ਫਸਾਉਣ ਦੀ ਇੱਕ ਗਿਣੀ ਮਿੱਥੀ ਸਾਜਿਸ਼ ਹੈ।ਆਗੂਆਂ ਨੇ ਕਿਹਾ ਜੇਕਰ ਕੋਈ ਸੰਸਥਾ ਜਾਂ ਵਿਅਕਤੀ ਵਿਸ਼ੇਸ਼ ਇਹੋ ਜਿਹਾ ਪ੍ਰਚਾਰ ਕਰਦੀ ਹੈ ਕਿ ਕਿਸੇ ਚਮਤਕਾਰੀ ਵਿਧੀ ਰਾਹੀਂ ਜਾਂ ਬ੍ਰੇਨ ਪੀਡੀਏ ਰਾਹੀਂ ਬੱਚਿਆਂ ਦੇ ਦਿਮਾਗ ਨੂੰ ਤੇਜ਼ ਕਰ ਕੇ ਸੁੰਘ ਕੇ ਪੜ੍ਹਨ ਦੇ ਯੋਗ ਬਣਾਇਆ ਜਾ ਸਕਦਾ ਹੈ ਤਾਂ ਉਹ ਤਰਕਸ਼ੀਲ ਸੁਸਾਇਟੀ ਦਾ ਚੈਲੰਜ ਪ੍ਰਵਾਨ ਕਰਕੇ ਕਿਸੇ ਵੀ ਥਾਂ `ਤੇ ਲੋਕਾਂ ਦੀ ਕਚਹਿਰੀ ਵਿੱਚ ਇਸ ਨੂੰ ਸਿੱਧ ਕਰਕੇ ਸੁਸਾਇਟੀ ਵਲੋਂ ਰੱਖਿਆ ਹੋਇਆ 5 ਲੱਖ ਰੁਪਏ ਦਾ ਇਨਾਮ ਜਿੱਤ ਸਕਦਾ ਹੈ।ਉਨ੍ਹਾਂ ਲੋਕਾਂ ਨੂੰ ਇਹੋ ਜਿਹੀਆਂ ਠੱਗ ਸੰਸਥਾਵਾਂ ਤੋਂ ਆਰਥਿਕ ਅਤੇ ਮਾਨਸਿਕ ਲੁੱਟ ਕਰਵਾਉਣ ਤੋਂ ਵੀ ਸੁਚੇਤ ਕੀਤਾ ।
              ਇਸ ਮੌਕੇ ਇਕਾਈ ਮੈਂਬਰ ਗਗਨਜੀਤ ਸਿੰਘ, ਬੀਰਬਲ ਸਿੰਘ ਸਤਨਾਮ ਉਭਾਵਾਲ, ਗੁਰਜੀਤ, ਗੋਬਿੰਦ, ਕਮਲਜੀਤ ਵਿੱਕੀ ਆਦਿ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …

Leave a Reply