ਔਕੜਾਂ ਦਰ-ਕਿਨਾਰ ਕਰਕੇ ਮੰਜ਼ਿਲ ਹਾਸਲ ਕਰਨਾ ਹੀ ਸਫਲਤਾ ਦਾ ਦੂਜਾ ਨਾਮ-ਗੁਲਤਾਜ ਭਰੂਰ
ਲੌਂਗੋਵਾਲ, 23 ਜੂਨ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਪੀ.ਸੀ.ਐਸ ਦੀ ਪ੍ਰੀਖਿਆ ਪਾਸ ਕਰਨ ਵਾਲੀ ਗੁਲਤਾਜ ਕੌਰ ਪੁੱਤਰੀ ਸੁਖਵਿੰਦਰ
ਸਿੰਘ ਸੁੱਖ ਵਾਸੀ ਭਰੂਰ ਦਾ ਮਸਤੂਆਣਾ ਸਾਹਿਬ ਵਿਖੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਅਕਾਲ ਕਾਲਜ ਕੌਂਸਲ ਦੇ ਪੰਬੰਧਕਾਂ ਵੱਲੋਂ ਸੰਖੇਪ ਤੇ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਕਰਕੇ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਗਿਆ।ਸਕੱਤਰ ਜਸਵੰਤ ਸਿੰਘ ਖਹਿਰਾ ਅਤੇ ਪ੍ਰਿੰਸੀਪਲ ਡਾਕਟਰ ਗੁਰਵੀਰ ਸਿੰਘ ਨੇ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਇਕ ਛੋਟੇ ਜਿਹੇ ਪਿੰਡ ਦੀ ਇਸ ਧੀ ਨੇ ਨਾ ਕੇਵਲ ਸੰਗਰੂਰ ਜਿਲ੍ਹੇ ਬਲਕਿ ਆਪਣੇ ਮਾਪਿਆਂ, ਅਧਿਆਪਕਾਂ ਤੇ ਪਿੰਡ ਦਾ ਨਾਮ ਵੀ ਰੋਸ਼ਨ ਕੀਤਾ ਹੈ।ਗੁਲਤਾਜ ਨੇ ਆਪਣੇ ਸੰਬੋਧਨ ਵਿੱਚ ਜਿਥੇ ਸਨਮਾਨ ਸਮਾਰੋਹ ਆਯੋਜਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਲੜਕੀਆਂ ਲੜਕਿਆਂ ਤੋਂ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ ਹੈ।ਉਹਨਾਂ ਕਿਹਾ ਕਿ ਔਕੜਾਂ ਨੂੰ ਦਰ-ਕਿਨਾਰ ਕਰਕੇ ਮੰਜ਼ਿਲ ਹਾਸਲ ਕਰਨਾ ਹੀ ਸਫਲਤਾ ਦਾ ਦੂਜਾ ਨਾਮ ਹੈ।ਉਸ ਨੇ ਕਿਹਾ ਕਿ ਮੇਰੇ ਮੰਮੀ ਪਾਪਾ ਹੀ ਮੇਰੇ ਮਾਰਗ ਦਰਸ਼ਕ ਹਨ ਅਤੇ ਉਹਨਾਂ ਦੀ ਪ੍ਰੇਰਨਾ ਸਦਕਾ ਹੀ ਉਹ ਆਪਣੀ ਮੰਜ਼ਿਲ ਵਲ ਵਧਕੇ ਆਈ.ਏ.ਐਸ ਬਣਨਾ ਚਾਹੁੰਦੀ ਹੈ।ਉਸ ਨੇ ਇਹ ਵੀ ਕਿਹਾ ਕਿ ਉਸ ਨੂੰ ਮਾਣ ਹੈ ਆਪਣੇ ਛੋਟੇ ਭਰਾ ਜੋਬਨ ਸਿੰਘ ਤੇ, ਜੋ ਪੜਾਈ ਵਿਚ ਹਰ ਪਲ ਉਸ ਨਾਲ ਮੋਢੇ ਨਾਲ ਮੋਢਾ ਲਾ ਕੇ ਉਸ ਨੂੰ ਹੌਸਲਾ ਦਿੰਦਾ ਆ ਰਿਹਾ ਹੈ ।
ਇਸ ਮੌਕੇ ਮੁੱਖ ਗ੍ਰੰਥੀ ਸੁਖਦੇਵ ਸਿੰਘ, ਸਾਬਕਾ ਚੇਅਰਮੈਨ ਬਲਦੇਵ ਸਿੰਘ ਵੜੈਚ, ਮਲਕੀਤ ਸਿੰਘ ਚੰਗਾਲ, ਗੁਰਜੰਟ ਸਿੰਘ ਗਿੱਲ, ਅਮਰਜੀਤ ਸਿੰਘ ਏ.ਪੀ, ਹਰੀ ਸਿੰਘ ਸ਼ਾਹਪੁਰ, ਅਮਰਜੀਤ ਸਿੰਘ ਜਵੰਦਾ, ਬਲਵੰਤ ਸਿੰਘ ਸਿੱਧੂ, ਲੱਕੀ ਸਿੰਘ ਸੁਨਾਮ, ਪ੍ਰੋ. ਮਨਪ੍ਰੀਤ ਸਿੰਘ ਗਿੱਲ, ਪ੍ਰੋ. ਅਮਰਿੰਦਰ ਸਿੰਘ ਭੁਟਾਲ, ਪ੍ਰੋ. ਜਸਪਾਲ ਸਿੰਘ, ਪ੍ਰੋ. ਮੇਜਰ ਸਿੰਘ ਚੱਠਾ, ਮੰਨੂ ਬਡਰੁੱਖਾਂ, ਰੂਪ ਸਿੰਘ ਸੇਰੋਂ, ਮਨਿੰਦਰ ਸਿੰਘ ਲਖਮੀਰਵਾਲਾ, ਸਾਬਕਾ ਸਰਪੰਚ ਕਾਲਾ ਸਿੰਘ ਖਹਿਰਾ, ਗੁਰਜੰਟ ਸਿੰਘ ਚੀਮਾ, ਸਤਨਾਮ ਸਿੰਘ ਮਸਤੂਆਣਾ, ਅਕਾਲੀ ਆਗੂ ਚਰਨਜੀਤ ਸਿੰਘ ਸਿੱਧੂ ਸਮੇਤ ਵੱਡੀ ਗਿਣਤੀ `ਚ ਮੋਹਤਵਰ ਸ਼ਖਸੀਅਤਾਂ ਨੇ ਗੁਲਤਾਜ ਨੂੰ ਵਧਾਈਆਂ ਦਿੱਤੀਆਂ।
Check Also
ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …
Punjab Post Daily Online Newspaper & Print Media