Sunday, August 16, 2026

ਮਿਉਂਸਪਲ ਕਮੇਟੀ ਨੇ ਨਜਾਇਜ਼ ਕਬਜ਼ੇ ਹਟਾਏ

PUNJ2706201933ਲੌਂਗੋਵਾਲ, 27 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਮਿਉਂਸਪਲ ਕਮੇਟੀ ਦੇ ਕਰਮਚਾਰੀਆਂ ਦੀ ਟੀਮ ਟਰਾਲੀ ਲੈ ਕੇ ਕਸਬੇ ਵਿੱਚ ਨਜਾਇਜ਼ ਕਬਜ਼ੇ ਹਟਾਉਣ ਲਈ ਪੁੱਜੀ ਤਾਂ ਦੁਕਾਨਦਾਰਾਂ ਵਿੱਚ ਹੜਕੰਪ ਮੱਚ ਗਿਆ ਅਤੇ ਉਹ ਕਾਹਲੀ ਨਾਲ ਆਪਣਾ ਸਮਾਨ ਸੜਕ ਤੋਂ ਹਟਾਉਣ ਲੱਗੇ।ਮਿਉਂਸਪਲ ਕਮੇਟੀ ਦੇ ਈ.ਓ ਮਨਿੰਦਰਪਾਲ ਸਿੰਘ, ਸੈਨੇਟਰੀ ਇੰਸਪੈਕਟਰ ਸੰਜੇ ਗੁਲਾਟੀ, ਕਲਰਕ ਸੁਖਦੇਵ ਸਿੰਘ ਅਤੇ ਵੱਡੀ ਗਿਣਤੀ `ਚ ਮਜ਼ਦੂਰਾਂ ਨਾਲ ਸੁਨਾਮ ਬਰਨਾਲਾ ਰੋਡ ‘ਤੇ ਨਜਾਇਜ਼ ਕਬਜ਼ਾ ਧਾਰਕਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਹੈ।ਇਸ ਟੀਮ ਨੇ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਅੱਗੇ ਕੀਤੀਆਂ ਗਈਆਂ ਨਜਾਇਜ਼ ਉਸਾਰੀਆਂ ਨੂੰ ਢਾਹ ਦਿੱਤਾ ਅਤੇ ਫ਼ਾਲਤੂ ਸਮਾਨ ਨੂੰ ਚੁਕਵਾ ਦਿੱਤਾ।ਇਸ ਤੋਂ ਇਲਾਵਾ ਟਰੈਫ਼ਿਕ  ਵਿੱਚ ਅੜਿੱਕੇ ਦਾ ਕਾਰਨ ਬਣਦੀਆਂ ਰੇਹੜੀਆਂ ਅਤੇ ਫੜੀਆਂ ਵਾਲਿਆਂ ਨੂੰ ਹਟਾਇਆ ਗਿਆ।ਕੌਂਸਲ ਕਰਮੀਆਂ ਨੇ ਦੱਸਿਆ ਕਿ ਸ਼ਹਿਰ ਵਿੱਚ ਸੁਚਾਰੂ ਆਵਾਜਾਈ ਲਈ ਸਮੂਹ ਦੁਕਾਨਦਾਰਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਉਹ ਕਾਨੂੰਨ ਦੀ ਬਿਲਕੁੱਲ ਵੀ ਉਲੰਘਣਾ ਨਾ ਕਰਨ ਅਤੇ ਆਪਣੀਆਂ ਦੁਕਾਨਾਂ ਦੇ ਬਾਹਰ ਫ਼ਾਲਤੂ ਸਮਾਨ ਨਾ ਰੱਖਣ ਅਤੇ ਨਜਾਇਜ਼ ਉਸਾਰੀਆਂ ਵੀ ਨਾ ਕਰਨ।
 ਇਸ ਮੌਕੇ ਥਾਣਾ ਲੌਂਗੋਵਾਲ ਦੇ ਐਸ.ਆਈ ਬਲਕਾਰ ਸਿੰਘ, ਏ.ਐਸ.ਆਈ ਹਰਚੇਤਨ ਸਿੰਘ, ਏ.ਐਸ.ਆਈ ਰਾਮ ਸਿੰਘ ਅਤੇ ਏ.ਐਸ.ਆਈ ਜਗਦੀਸ਼ ਸਿੰਘ ਵੀ ਹਾਜ਼ਰ ਸਨ। 

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply