Tuesday, June 23, 2026

ਪੰਜਾਬੀ ਨਾਟਕ ‘ਖ਼ੂਨੀ ਵਿਸਾਖੀ’ ਦਾ ਸਫਲ ਮੰਚਣ

ਅੰਮ੍ਰਿਤਸਰ, 30 ਜੂਨ (ਪੰਜਾਬ ਪੋਸਟ – ਦੀਪ ਦਵਿੰਦਰ) – ਪੰਜਾਬ ਦੀ ਪ੍ਰਸਿੱਧ ਨਾਟ ਸੰਸਥਾ ਮੰਚ ਰੰਗਮੰਚ (ਰਜਿ.) ਅਤੇ ਵਿਰਸਾ ਵਿਹਾਰ PUNJ3006201906ਵੱਲੋਂ ਸ਼ੋ੍ਰਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ 29 ਜੂਨ ਤੋਂ 3 ਜੁਲਾਈ ਤੱਕ ਚੱਲਣ ਵਾਲੇ 16ਵੇਂ ਪੰਜਾਬ ਥੀਏਟਰ ਫੈਸਟੀਵਲ ਦੇ ਪਹਿਲੇ ਦਿਨ ਪ੍ਰਸਿੱਧ ਨਾਵਲਿਸਟ ਸ੍ਰ. ਨਾਨਕ ਸਿੰਘ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਖ਼ੂਨੀ ਵਿਸਾਖੀ’ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸਫ਼ਲਤਾਪੂਰਵਕ ਕੀਤਾ ਗਿਆ।  
         ਇਹ ਨਾਟਕ ਜਲਿਆਂਵਾਲਾ ਬਾਗ ’ਚ ਹੋਏ 1919 ਦੇ ਅਮਾਨਵੀ ਘਟਨਾ ਦੀ 100ਵੀਂ ਵਰੇ੍ਹਗੰਢ ਨੂੰ ਸਮਰਪਿਤ ਕੀਤਾ ਗਿਆ ਹੈ।2019 ਦਾ ਸਾਲ ਜਲ੍ਹਿਆਂ ਵਾਲੇ ਬਾਗ ਦੀ ਤ੍ਰਾਸਦੀ ਦਾ 100ਵਾਂ ਸਾਲ ਹੈ।ਇਸ ਨਾਟਕ ਦੇ ਬਹਾਨੇ ਅਸੀਂ ਜਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ, ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਹਾਂ।ਇਹ ਨਾਟਕ ਅੱਜ ਦੇ ਸਮਿਆਂ ਦੇ ਜਲਿਆਂਵਾਲਾ ਬਾਗ ਤੋਂ ਸ਼ੁਰੂ ਹੁੰਦਾ ਹੈ ਤੇ ਇਕ ਨਵੇਂ ਸੰਦੇਸ਼ ਨਾਲ ਖ਼ਤਮ ਹੁੰਦਾ ਹੈ।ਇਸ ਨਾਟਕ ਵਿੱਚ ਇਤਿਹਾਸ ਵੀ ਹੈ, ਤੇ ਅੱਜ ਵੀ ਹੈ।ਨਾਟਕ ਅੰਦਰ ਕਈ ਨਾਟਕ ਸਮੋਏ ਨੇ, ਸ੍ਰ. ਨਾਨਕ ਸਿੰਘ ਨਾਵਲਿਸਟ ਵਲੋਂ 1919 ਵਿੱਚ ਲਿਖੀ `ਕਵਿਤਾ ਖੂਨੀ ਵਿਸਾਖੀ` ਵੀ ਸ਼ਾਮਲ ਹੈ ਅਤੇ ਕਪੂਰ ਸਿੰਘ ਘੁੰਮਣ ਦਾ ਨਾਟਕ ‘ਅਜ਼ਾਦੀ ਦਾ ਸਮਾਂ’ ਦੇ ਹਿੱਸੇ ਵੀ ਸ਼ਾਮਿਲ ਹਨ। ਇਹ ਨਾਟਕ ਸਾਡੇ ਮਨਾਂ ਅੰਦਰ ਸਵਾਲ ਪੈਦਾ ਕਰਦਾ ਹੈ, ਕਿ ਅਸੀਂ ਜਲ੍ਹਿਆਂਵਾਲੇ ਬਾਗ ਨੂੰ ਸਿਰਫ਼ ਸੈਰਗਾਹ ਹੀ ਕਿਉਂ ਬਣਾ ਦਿੱਤਾ ਹੈ ਕੀ ਅਸੀਂ ਜਲ੍ਹਿਆਂਵਾਲੇ ਬਾਗ ਨੂੰ ਦੇਖਦੇ ਹੋਏ, ਸਚੁਮੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਹੇ ਹੁੰਦੇ ਆਂ? ਜਾਂ ਸਿਰਫ਼ ਉਥੇ ਸੈਲਫ਼ੀਆਂ ਲੈਣ, ਸੈਰ ਕਰਨ ਜਾਂ ਪਿਕਨਿਕ ਮਨਾਉਣ ਹੀ ਜਾਂਦੇ ਆਂ।ਲੋੜ ਹੈ ਸੱਚੇ ਮਨੋਂ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੀ।
ਇਸ ਨਾਟਕ ਦੇ ਪਾਤਰ ਗੁਰਤੇਜ ਮਾਨ, ਪਵੇਲ ਸੰਧੂ, ਸੁਖਵਿੰਦਰ ਵਿਰਕ, ਜਤਿੰਦਰ ਸੋਨੂੰ, ਜਸਵੰਤ ਸਿੰਘ, ਵਿਜੇ ਕੁਮਾਰ, ਨਵਰਾਜ, ਤੁਸ਼ਾਰ, ਗੁਰਜੰਟ, ਬਲਰਾਜ, ਧਿਆਨ ਚੰਦ ਆਦਿ ਸਮੇਤ ਕਲਾਕਾਰਾਂ ਵਲੋਂ ਭਾਵਪੂਰਤਾ ਨਾਲ ਪੇਸ਼ ਕੀਤਾ।
         ਇਸ ਮੌਕੇ ਭੂਪਿੰਦਰ ਸਿੰਘ ਸੰਧੂ, ਡਾ. ਸ਼ਿਆਮ ਸੁੰਦਰ ਦੀਪਤੀ, ਪ੍ਰੀਤਪਾਲ ਰੁਪਾਨਾ, ਪਾਰਥੋ ਬੈਨਰਜੀ, ਨਰਿੰਦਰ ਸਾਂਘੀ ਆਦਿ ਸਮੇਤ ਵੱਡੀ ਗਿਣਤੀ ਵਿੱਚ ਦਰਸ਼ਕ ਅਤੇ ਨਾਟ ਪ੍ਰੇਮੀ ਹਾਜ਼ਰ ਸਨ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply