ਅੰਮ੍ਰਿਤਸਰ, 2 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਪ੍ਰਸਿੱਧ ਆਈ.ਟੀ ਕੰਪਨੀ ਟੈਕੀਜ਼ ਇੰਫੋਟੈਕ ਵਲੋਂ ਪਿਛਲੇ ਦਿਨੀਂ ਇਲਾਕੇ ਦੇ ਲੇਖਕਾਂ ਲਈ
ਕੁਸ਼ਲਤਾ ਨਿਖਾਰਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਦੇਸ਼ ਦੇ ਪ੍ਰਸਿੱਧ ਮੋਟੀਵੇਸ਼ਨਲ ਸਪੀਕਰ ਅਤੇ ਕਾਰਪੋਰੇਟ ਟ੍ਰੇਨਰ ਨਿਸ਼ਾਂਤ ਨਿਸ਼ਟ ਨੇ ਉੱਭਰ ਰਹੇ ਲੇਖਕਾਂ ਨੂੰ ਕੁਸ਼ਲਤਾ ਨਿਖਾਰਨ ਦੇ ਗੁਰ ਦੱਸੇ।ਵਰਕਸ਼ਾਪ ‘ਚ ਵੱਖ-ਵੱਖ ਹਲਕਿਆਂ ਜਿਵੇਂ ਕਿ ਅਧਿਆਪਕਾਂ ਤੇ ਬਲਾਗ ਲਿਖਣ ਵਾਲੇ ਲੇਖਕਾਂ, ਕਵੀਆਂ, ਆਈ.ਟੀ ਸੈਕਟਰ ਦੇ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ ਉਤਸਾਹ ਨਾਲ ਹਿੱਸਾ ਲਿਆ ਅਤੇ ਬਹੁਤ ਕੁੱਝ ਸਿੱਖਿਆ।
ਇਸ `ਲਾਭ ਰਹਿਤ` ਵਰਕਸ਼ਾਪ ਦਾ ਆਯੋਜਨ ਟੈਕੀਜ਼ ਇੰਫੋਟੈਕ ਦੇ ਸੀ.ਈ.ਓ ਅਨੁਰਾਗ ਬਿਆਲਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤਾ ਗਿਆ ਸੀ ਜਿਸ ਦਾ ਸੰਚਾਲਨ ਮੈਡਮ ਮਨੀਸ਼ਾ ਬਿਆਲਾ ਅਤੇ ਅਵਨੀਤ ਕੌਰ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ।ਸੀਈਓ ਅਨੁਰਾਗ ਬਿਆਲਾ ਨੇ ਨਿਸ਼ਾਂਤ ਨਿਸ਼ਟ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਆਏ ਹੋਏ ਸਾਰੇ ਲੇਖਕਾਂ ਦਾ ਧੰਨਵਾਦ ਕੀਤਾ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media