Tuesday, September 15, 2026

ਬੂਟੇ ਲਗਾ ਕੇ ਵਣ ਮਹਾਂਉਤਸਵ ਮਨਾਇਆ

ਲੌਂਗੋਵਾਲ, 3 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਨੇੜਲੇ ਬਠਿੰਡਾ-ਪਟਿਆਲਾ ਰਾਸ਼ਟਰੀ ਮਾਰਗ ਦੇ ਨਾਲ ਖਾਲੀ ਪਈ ਜ਼ਮੀਨ PUNJ0307201910ਤੇ ਵਾਤਾਵਰਨ ਪ੍ਰੇਮੀ ਸੁਮੀਰ ਫੱਤਾ ਦੀ ਅਗਵਾਈ ਹੇਠ ਵੱਡੀ ਗਿਣਤੀ `ਚ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾ ਕੇ ਵਣ ਮਹਾਂਉਤਸਵ ਮਨਾਇਆ ਗਿਆ।ਵਾਤਾਵਰਨ ਪ੍ਰੇਮੀ ਸੁਮੀਰ ਫੱਤਾ ਨੇ ਕਿਹਾ ਕਿ ਦਰਖਤ ਵਾਤਾਵਰਨ ਪ੍ਰਦੂਸ਼ਣ ਨੂੰ ਮਿਟਾਉਣ ਵਿੱਚ ਰਾਮਬਾਣ ਹੁੰਦੇ ਹਨ ਸੁਖਚੈਨ, ਟਾਹਲੀ, ਪਿੱਪਲ, ਬੋਹੜ ਅਤੇ ਨਿੰਮ ਦੇ ਰੁੱਖ ਦੂਸਰੇ ਦਰੱਖਤਾਂ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਕਾਰਬਨ ਡਾਈ ਆਕਸਾਇਡ ਸੋਖ ਕਿ ਸਾਨੂੰ ਭਾਰੀ ਮਾਤਰਾ ਵਿੱਚ ਆਕਸੀਜਨ ਪ੍ਰਦਾਨ ਕਰਦੇ ਹਨ।ਇਸ ਮੌਕੇ ਸਲਾਈਟ ਸੰਸਥਾ ਤੋਂ ਡਾ. ਮਨੋਜ ਗੋਇਲ ਅਤੇ ਮਦਨ ਮੋਹਨ ਯਾਦਵ, ਬਾਬਾ ਫਰੀਦ ਸੰਸਥਾ ਦੇ ਕਮਲਜੀਤ ਸਿੰਘ ਵਿੱਕੀ, ਪੰਕਜ ਸੇਠੀ, ਆਸ਼ੁਤੋਸ਼ ਕੁਮਾਰ, ਨੀਰਜ਼ ਸਿੰਗਲਾ, ਰਮਿਤ ਪਾਠਕ, ਹੈਪੀ ਅਰੋੜਾ, ਰਿੰਕੀ ਬਡਰੁਖਾਂ, ਅਰੁਣ ਹਸੀਜ, ਹਿਮਾਂਸ਼ੂ ਛਾਬੜਾ ਅਤੇ ਕਈ ਛੋਟੇ ਬੱਚੇ ਵੀ ਹਾਜ਼ਰ ਸਨ ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply