Tuesday, September 15, 2026

ਸਹਾਇਕ ਲਾਇਨਮੈਨਾਂ ਨੂੰ ਸੈਮੀ ਸਕਿੱਲਡ ਵਰਕਰ ਐਲਾਨਣ ਦਾ ਵਿਰੋਧ

ਭੀਖੀ/ ਝੁਨੀਰ, 3 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਇੰਪਲਾਇਜ ਫੈਡਰੇਸ਼ਨ ਪੀ.ਐਸ.ਈ.ਬੀ (ਪਹਿਲਵਾਨ) ਦੀ ਸਬ ਯੂਨਿਟ ਭੀਖੀ PSPCL1ਦੀ ਵਿਸ਼ੇਸ਼ ਮੀਟਿੰਗ ਨਰੋਤਮ ਸਿੰਘ ਧਲੇਵਾਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੂਬਾ ਆਗੂ ਪਰਮਜੀਤ ਸਿੰਘ ਭੀਖੀ ਵਿਸ਼ੇਸ਼ ਤੌਰ `ਤੇ ਪੁੱਜੇ।ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂ ਨੇ ਕਿਹਾ ਕਿ ਜਿਸ ਅਨੁਸਾਰ ਨਵੀਂ ਭਰਤੀ ਵਾਲੇ ਸਹਾਇਕ ਲਾਇਨਮੈਨਾਂ ਨੂੰ ਸੈਮੀ ਸਕਿੱਲਡ ਵਰਕਰ ਐਲਾਨਿਆ ਗਿਆ ਹੈ, ਉਹ ਬਹੁਤ ਹੀ ਮੰਦਭਾਗਾ ਹੈ। ਕਿਉਂਕਿ ਇੰਨਾਂ ਕਰਮਚਾਰੀਆਂ ਵਲੋਂ ਮੈਟ੍ਰਿਕ, ਆਈ.ਟੀ.ਆਈ ਕਰਨ ਉਪਰੰਤ 2 ਸਾਲ ਅਪ੍ਰੈਟਿਸ ਪੀ.ਐਸ.ਪੀ.ਸੀ.ਐਲ ਦੇ ਅਦਾਰੇ ਵਿਚੋਂ ਕੀਤੀ ਹੈ ਜੋ ਕਿ ਆਈ.ਟੀ.ਆਈ ਹੋਲਡਰਾਂ ਨਾਲ ਸਰਾਸਰ ਧੱਕਾ ਹੈ। ਜਦਕਿ ਫੀਲਡ ਵਿੱਚ ਇੰਨਾਂ ਕਰਮਚਾਰੀਆਂ ਤੋਂ ਲਾਇਨਮੈਨ ਦਾ ਕੰਮ ਲਿਆ ਜਾ ਰਿਹਾ ਹੈ।ਜਥੇਬੰਦੀ ਵਲੋਂ ਇਸ ਫੈਸਲੇ ਦਾ ਪੂਰਨ ਵਿਰੋਧ ਕੀਤਾ ਗਿਆ। ਉਨਾਂ ਮੰਗ ਕੀਤੀ ਕਿ ਇੰਨਾਂ ਸਹਾਇਕ ਲਾਇਨਮੈਨਾਂ ਦੀ ਯੋਗਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਕਿੱਲਡ ਮੰਨਿਆ ਜਾਵੇ ਕਿਉਂਕਿ ਪਾਵਰਕਾਮ ਨੇ ਖੁੱਦ ਵੀ ਪਹਿਲਾਂ ਇੰਨਾਂ ਕਰਮਚਾਰੀਆਂ ਨੂੰ ਕਈ ਡਵੀਜਨਾਂ ਵਿੱਚ ਸਕਿੱਲਡ ਕਾਮਿਆਂ ਦੀ ਤਨਖਾਹ ਜਾਰੀ ਕੀਤੀ ਹੈ।ਉਨਾਂ ਕਿਹਾ ਕਿ ਜੇਕਰ ਪਾਵਰਕਾਮ ਇਸ ਫੈਸਲੇ `ਤੇ ਦੁਬਾਰਾ ਵਿਚਾਰ ਕਰਕੇ ਇਸ ਨੂੰ ਰੱਦ ਨਹੀ ਕਰਦੀ ਤਾਂ ਜਥੇਬੰਦੀ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ।
        ਇਸ ਮੌਕੇ ਕਰਮਜੀਤ ਸਿੰਘ ਖੀਵਾ, ਤਰਸੇਮ ਸਿੰਘ ਅਲੀਸ਼ੇਰ, ਗੁਰਜੀਤ ਸਿੰਘ, ਕੁਲਦੀਪ ਸਿੰਘ ਬੱਪੀਆਣਾ, ਲਾਲ ਸਿੰਘ ਖੀਵਾ ਆਦਿ ਹਾਜਰ ਸਨ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply