ਲੌਂਗੋਵਾਲ, 3 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਨੇੜਲੇ ਬਠਿੰਡਾ-ਪਟਿਆਲਾ ਰਾਸ਼ਟਰੀ ਮਾਰਗ ਦੇ ਨਾਲ ਖਾਲੀ ਪਈ ਜ਼ਮੀਨ
ਤੇ ਵਾਤਾਵਰਨ ਪ੍ਰੇਮੀ ਸੁਮੀਰ ਫੱਤਾ ਦੀ ਅਗਵਾਈ ਹੇਠ ਵੱਡੀ ਗਿਣਤੀ `ਚ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾ ਕੇ ਵਣ ਮਹਾਂਉਤਸਵ ਮਨਾਇਆ ਗਿਆ।ਵਾਤਾਵਰਨ ਪ੍ਰੇਮੀ ਸੁਮੀਰ ਫੱਤਾ ਨੇ ਕਿਹਾ ਕਿ ਦਰਖਤ ਵਾਤਾਵਰਨ ਪ੍ਰਦੂਸ਼ਣ ਨੂੰ ਮਿਟਾਉਣ ਵਿੱਚ ਰਾਮਬਾਣ ਹੁੰਦੇ ਹਨ ਸੁਖਚੈਨ, ਟਾਹਲੀ, ਪਿੱਪਲ, ਬੋਹੜ ਅਤੇ ਨਿੰਮ ਦੇ ਰੁੱਖ ਦੂਸਰੇ ਦਰੱਖਤਾਂ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਕਾਰਬਨ ਡਾਈ ਆਕਸਾਇਡ ਸੋਖ ਕਿ ਸਾਨੂੰ ਭਾਰੀ ਮਾਤਰਾ ਵਿੱਚ ਆਕਸੀਜਨ ਪ੍ਰਦਾਨ ਕਰਦੇ ਹਨ।ਇਸ ਮੌਕੇ ਸਲਾਈਟ ਸੰਸਥਾ ਤੋਂ ਡਾ. ਮਨੋਜ ਗੋਇਲ ਅਤੇ ਮਦਨ ਮੋਹਨ ਯਾਦਵ, ਬਾਬਾ ਫਰੀਦ ਸੰਸਥਾ ਦੇ ਕਮਲਜੀਤ ਸਿੰਘ ਵਿੱਕੀ, ਪੰਕਜ ਸੇਠੀ, ਆਸ਼ੁਤੋਸ਼ ਕੁਮਾਰ, ਨੀਰਜ਼ ਸਿੰਗਲਾ, ਰਮਿਤ ਪਾਠਕ, ਹੈਪੀ ਅਰੋੜਾ, ਰਿੰਕੀ ਬਡਰੁਖਾਂ, ਅਰੁਣ ਹਸੀਜ, ਹਿਮਾਂਸ਼ੂ ਛਾਬੜਾ ਅਤੇ ਕਈ ਛੋਟੇ ਬੱਚੇ ਵੀ ਹਾਜ਼ਰ ਸਨ ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media