Tuesday, September 15, 2026

ਪਿੰਡ ਬੋੜਾਵਾਲ `ਚ ਬੂਟੇ ਲਗਾਉਣ ਦੀਆਂ ਤਿਆਰੀਆਂ ਮੁਕੰਮਲ

ਭੀਖੀ, 3 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਵਾਤਾਵਰਨ ਦੀ ਸ਼ੁੱਧਤਾ ਲਈ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ PUNJ0307201912ਯਤਨਸ਼ੀਲ ਵਾਤਾਵਰਨ ਪ੍ਰੇਮੀਆਂ ਦੁਆਰਾ ਦ੍ਰਿੜ੍ਹ ਸੰਕਲਪ ਨੂੰ ਆਪਣਾ ਮਾਨਸਾ ਪਰਿਵਾਰ ਦਿਲੋਂ ਸਲਾਮ ਕਰਦਾ ਹੈ।ਜ਼ਿਲ੍ਹਾ ਮਾਨਸਾ ਦੇ ਪਿੰਡ ਬੋੜਾਵਾਲ ਦੇ ਉਮੀਦ ਕਲੱਬ ਆਗੂ ਵੀਰ ਸਿੰਘ ਸਮੇਤ ਸਮੂਹ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟ੍ਰੀ ਗਾਰਡ ਤਿਆਰ ਕਰ ਲਏ ਹਨ, ਬੱਸ ਇਕ ਦੋ ਦਿਨਾਂ `ਚ ਹੀ ਪਿੰਡ ਵਿੱਚ ਗੁਲਮੋਹਰ, ਸੱਤ ਪੱਤੀ, ਅਮਲਤਾਸ ਕਿਚਨਾਰ ਦੇ ਬੂਟੇ ਟੀਮ ਵੱਲੋਂ ਲਾਉਣੇ ਸ਼ੁਰੂ ਕਰ ਦਿੱਤੇ ਜਾਣਗੇ।ਆਗੂਆਂ ਨੇ ਕਿਹਾ ਕਿ ਪ੍ਰਾਜੈਕਟ ਵੱਡਾ ਹੈ, ਇਸ ਲਈ ਪਿੰਡ ਵਾਸੀ ਮਾਲੀ ਮਦਦ ਅਤੇ ਸੇਵਾ ਕਰਕੇ ਵਡਮੁੱਲੇ ਕਾਰਜ਼ ਵਿੱਚ ਅਹਿਮ ਯੋਗਦਾਨ ਪਾਉਣ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ

ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ ਐਜੂਕੇਸ਼ਨ ਵਿਖੇ ਅਧਿਆਪਕ …

Leave a Reply