ਭੀਖੀ, 3 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਵਾਤਾਵਰਨ ਦੀ ਸ਼ੁੱਧਤਾ ਲਈ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ
ਯਤਨਸ਼ੀਲ ਵਾਤਾਵਰਨ ਪ੍ਰੇਮੀਆਂ ਦੁਆਰਾ ਦ੍ਰਿੜ੍ਹ ਸੰਕਲਪ ਨੂੰ ਆਪਣਾ ਮਾਨਸਾ ਪਰਿਵਾਰ ਦਿਲੋਂ ਸਲਾਮ ਕਰਦਾ ਹੈ।ਜ਼ਿਲ੍ਹਾ ਮਾਨਸਾ ਦੇ ਪਿੰਡ ਬੋੜਾਵਾਲ ਦੇ ਉਮੀਦ ਕਲੱਬ ਆਗੂ ਵੀਰ ਸਿੰਘ ਸਮੇਤ ਸਮੂਹ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟ੍ਰੀ ਗਾਰਡ ਤਿਆਰ ਕਰ ਲਏ ਹਨ, ਬੱਸ ਇਕ ਦੋ ਦਿਨਾਂ `ਚ ਹੀ ਪਿੰਡ ਵਿੱਚ ਗੁਲਮੋਹਰ, ਸੱਤ ਪੱਤੀ, ਅਮਲਤਾਸ ਕਿਚਨਾਰ ਦੇ ਬੂਟੇ ਟੀਮ ਵੱਲੋਂ ਲਾਉਣੇ ਸ਼ੁਰੂ ਕਰ ਦਿੱਤੇ ਜਾਣਗੇ।ਆਗੂਆਂ ਨੇ ਕਿਹਾ ਕਿ ਪ੍ਰਾਜੈਕਟ ਵੱਡਾ ਹੈ, ਇਸ ਲਈ ਪਿੰਡ ਵਾਸੀ ਮਾਲੀ ਮਦਦ ਅਤੇ ਸੇਵਾ ਕਰਕੇ ਵਡਮੁੱਲੇ ਕਾਰਜ਼ ਵਿੱਚ ਅਹਿਮ ਯੋਗਦਾਨ ਪਾਉਣ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media