ਭੀਖੀ, 2 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਗਊਸ਼ਾਲਾ ਖੋਖਰ ਕਲਾਂ ਵਿਖੇ ਜਿੱਥੇ ਗਊਵੰਸ਼ ਦੀ ਸੰਭਾਲ ਕੀਤੀ ਜਾ ਰਹੀ ਹੈ, ਉਥੇ
ਮਾਨਸਾ ਜਿਲੇ ਦੇ ਲੋਕਾਂ ਲਈ ਬਹੁਤ ਵਧੀਆ ਪਾਰਕ ਦਾ ਨਿਰਮਾਣ ਕੀਤਾ ਹੋਇਆ ਹੈ ਜਿਸ ਵਿੱਚ ਬੱਚੇ ਵੋਟਿੰਗ, ਊਠ ਦੀ ਸਵਾਰੀ ਅਤੇ ਘੋੜਸਵਾਰੀ ਦਾ ਅਨੰਦ ਲੈਂਦੇ ਹਨ।ਉਸ ਦੇ ਨਾਲ ਹੀ ਹੁਣ ਬੱਚਿਆਂ ਲਈ ਆਧੁਨਿਕ ਵਾਟਰ ਪਾਰਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ।ਜਿਸ ਦੀ ਨੀਂਹ ਅੱਜ ਮੈਡਮ ਅਪਨੀਤ ਰਿਆਤ ਡਿਪਟੀ ਕਮਿਸ਼ਨਰ ਮਾਨਸਾ ਨੇ ਪੂਜਾ ਅਰਚਣਾ ਕਰਕੇ ਅਪਣੇ ਕਰ ਕਮਲਾਂ ਨਾਲ ਰੱਖੀ।
ਇਹ ਜਾਣਕਾਰੀ ਦਿੰਦੇ ਹੋਏ ਪਵਨ ਕੁਮਾਰ ਸੁਪਰਡੈਂਟ ਜਿਲਾ ਪੀ੍ਸ਼ਦ ਮਾਨਸਾ ਨੇ ਦੱਸਿਆ ਕਿ 1700 ਦੇ ਕਰੀਬ ਗਊਵੰਸ਼ ਦੀ ਸੰਭਾਲ ਇਸ ਗਊਸ਼ਾਲਾ ਵਿਖੇ ਹੋ ਰਹੀ ਹੈ ਜਿਸ ਲਈ ਮਾਨਸਾ ਜਿਲੇ ਦੇ ਦਾਨੀ ਸੱਜਣਾਂ ਦਾ ਸਹਿਯੋਗ ਮਿਲ ਰਿਹਾ ਹੈ।ਪਾਰਕ ਨੂੰ ਦੇਖਣ ਲਈ ਮਾਨਸਾ ਦੇ ਨੇੜੇ ਦੇ ਪਿੰਡਾਂ ਅਤੇ ਕਸਬਿਆ ਦੇ ਲੋਕ ਆਉਂਦੇ ਹਨ, ਜਿਸ ਨਾਲ ਗਊਸੇਵਾ ਲਈ ਸਹਿਯੋਗ ਮਿਲਦਾ ਹੈ।
ਮੈਡਮ ਡਿਪਟੀ ਕਮਿਸ਼ਨਰ ਮਾਨਸਾ ਨੇ ਗਊਸ਼ਾਲਾ ਦੇ ਚੱਲ ਰਹੇ ਕੰਮ `ਤੇ ਤਸੱਲੀ ਪ੍ਰਗਟ ਕਰਦਿਆ ਦੱਸਿਆ ਕਿ ਗਊਸ਼ਾਲਾ ਵਿਖੇ ਬਨਣ ਵਾਲਾ ਵਾਟਰ ਪਾਰਕ ਬਹੁਤ ਹੀ ਆਧੁਨਿਕ ਹੋਵੇਗਾ ਅਤੇ ਬੱਚਿਆ ਦੀ ਸੇਫਟੀ ਸੰਬੰਧੀ ਹਰ ਪਹਿਲੂ ਤੇ ਪੂਰੀ ਤਰਾਂ ਵਿਚਾਰ ਕਰਕੇ ਬਣਾਇਆ ਜਾਵੇਗਾ।ਇਹ ਮਾਨਸਾ ਜਿਲੇ ਦੇ ਪਿੰਡ `ਚ ਬਨਣ ਵਾਲਾ ਪਹਿਲਾ ਪ੍ਰ੍ਜੈਕਟ ਹੋਵੇਗਾ ਜੋ ਕਿ ਲੋਕਾਂ ਦੀ ਖਿੱਚ ਦਾ ਕੇਂਦਰ ਬਣੇਗਾ।ਇਹ ਵਾਟਰ ਪਾਰਕ ਜਿੱਥੇ ਬੱਚਿਆ ਦੇ ਮਨੋਰੰਜਨ ਦਾ ਸਾਧਨ ਹੋਵੇਗਾ ਉਸ ਦੇ ਨਾਲ ਹੀ ਗਊਸ਼ਾਲਾ ਵਿਖੇ ਗਊਵੰਸ਼ ਦੀ ਸੰਭਾਲ ਲਈ ਆਮਦਨ ਦਾ ਸਾਧਨ ਵੀ ਬਣੇਗਾ।ਉਹਨਾਂ ਦੱਸਿਆ ਕਿ ਇਸ ਪਾਰਕ ਨੂੰ ਸਤੰਬਰ ਮਹੀਨੇ ਦੇ ਸ਼ੁਰੂ ਤੱਕ ਲੋਕਾਂ ਲਈ ਕੰਮ ਮੁਕੰਮਲ ਕਰਕੇ ਖੋਹਲ ਦਿੱਤਾ ਜਾਵੇਗਾ।
ਉਨਾਂ ਇਸ ਪ੍ਰ੍ਜੈਕਟ ਲਈ ਸਮਾਜਸੇਵੀ ਪ੍ਰਕਾਸ਼ ਜੈਨ ਜੀ ਵਲੋਂ ਦਿੱਤੇ ਗਏ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕਰਦਿਆਂ ਮੈਂਬਰਾਂ ਨੂੰ ਗਊਸ਼ਾਲਾ ਦੇ ਕੰਮਾਂ ਵਿੱਚ ਵਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ।ਅਸ਼ਵਨੀ ਜਿੰਦਲ ਨੇ ਜਿਲਾ ਪਸ਼ੂ ਭਲਾਈ ਸੁਸਾਇਟੀ ਦੇ ਸਾਰੇ ਮੈਂਬਰਾਂ ਦਾ ਉਹਨਾਂ ਵਲੋਂ ਦਿੱਤੇ ਜਾਂਦੇ ਸਹਿਯੋਗ ਲਈ ਧੰਨਵਾਦ ਕੀਤਾ।
ਇਸ ਮੌਕੇ ਪ੍ਕਾਸ਼ ਜੈਨ, ਸੰਜੀਵ ਪਿੰਕਾ, ਪਰਵੀਨ ਟੋਨੀ, ਬਲਜੀਤ ਕੜਵਲ, ਇੰਜ: ਰਵੀ, ਵਿਨੋਦ ਭੰਮਾਂ, ਸ਼ਾਮ ਲਾਲ, ਜੈਪਾਲ ਗਰਗ, ਸੁਰਿੰਦਰ ਪਿੰਟਾ, ਧੰਨਦੇਵ ਗਰਗ, ਪੁਨੀਤ ਸ਼ਰਮਾ, ਪਵਨ ਫੱਤਾ ਸਮੇਤ ਮੈਂਬਰ ਹਾਜਰ ਸਨ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media