Saturday, September 5, 2026

ਬੇਟੇ ਨੂੰ ਐਮ.ਡੀ.ਆਰਥੋ `ਚ ਦਾਖਲਾ ਮਿਲਣ `ਤੇ ਸਰਕਾਰੀ ਸਕੂਲ (ਕੰਨਿਆ) ਨੂੰ ਦਾਨ ਦਿੱਤਾ ਵਾਟਰ ਕੂਲਰ

ਲੌਂਗੋਵਾਲ, 7 ਜੁਲਾਈ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਅੱਤ ਦੀ ਪੈ ਰਹੀ ਗਰਮੀ ਨੂੰ ਦੇਖਦੇ ਹੋਏ ਸ਼ਹੀਦ ਸ੍ਰ. ਭਗਵਾਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ PUNJ0707201909ਸਕੂਲ (ਕੰਨਿਆ) ਲੌਂਗੋਵਾਲ ਵਿਖੇ ਸਕੂਲ ਦੇ ਆਰਟ ਐਂਡ ਕਰਾਫਟ ਟੀਚਰ ਮੈਡਮ ਸੁਸ਼ੀਲ ਕੁਮਾਰੀ ਅਤੇ ਉਨ੍ਹਾਂ ਦੇ ਪਤੀ ਤਰਸੇਮ ਚੰਦ ਸਿੰਗਲਾ ਨੇ ਪ੍ਰਿੰਸੀਪਲ ਕਰਮਜੀਤ ਕੌਰ ਅਤੇ ਸਮੂਹ ਸਟਾਫ਼ ਦੀ ਹਾਜ਼ਰੀ ਵਿੱਚ ਆਪਣੇ ਬੇਟੇ ਕਰਨਵੀਰ ਸਿੰਗਲਾ ਦੇ ਐਮ.ਡੀ ਆਰਥੋ ਵਿੱਚ ਦਾਖਲਾ ਮਿਲਣ ਦੀ ਖ਼ੁਸ਼ੀ `ਚ ਸਕੂਲ ਦੀਆਂ ਵਿਦਿਆਰਥਣਾਂ ਲਈ ਵਾਟਰ ਕੂਲਰ ਦੇ ਕੇ ਮਾਨਵਤਾ ਭਲਾਈ ਕਾਰਜ਼ ਕੀਤਾ।ਇਸ ਮੌਕੇ ਸ਼ਿਵ ਕੁਮਾਰ ਆਰੀਆ, ਨੰਦ ਕਿਸ਼ੋਰ ਅਤੇ ਭੁਪਿੰਦਰ ਸ਼ਰਮਾ ਵੀ ਹਾਜ਼ਰ ਸਨ।ਸਿਟੀ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਜੈ ਕੁਮਾਰ ਗੋਇਲ ਵਲੋਂ ਵੀ ਸਕੂਲ ਲਈ ਚਾਰ ਪੱਖੇ ਦਿੱਤੇ ਗਏ ਅਤੇ ਪੁਰਾਣੇ ਪੱਖੇ ਰਿਪੇਅਰ ਕਰਵਾਏ ਗਏ।ਜਿਸ ਦੀ ਸਕੂਲ ਮੈਨੇਜਮੈਂਟ ਵਲੋਂ ਪੁਰਜ਼ੋਰ ਸ਼ਲਾਘਾ ਕੀਤੀ ਗਈ ।

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …

Leave a Reply