Tuesday, November 24, 2026

ਵਾਤਾਵਰਨ ਦੀ ਸ਼ੁੱਧਤਾ ਲਈ ਪ੍ਰਾਇਮਰੀ ਸਕੂਲਾਂ `ਚ ਲਾਏ ਜਾਣਗੇ ਹੋਰ ਵਧੇਰੇ ਬੂਟੇ – ਔਲਖ

ਭੀਖੀ, 7 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਜਿਲਾ ਸਿੱਖਿਆ ਅਫ਼ਸਰ (ਪ੍ਰ.) ਜਸਪਾਲ ਸਿੰਘ ਔਲਖ ਨੇ ਵਾਤਾਵਰਨ `ਚ ਆ ਰਹੇ PUNJ0707201921ਵਿਗਾੜ `ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਜਿਲੇ ਦੇ ਪ੍ਰਾਇਮਰੀ ਸਕੂਲਾਂ `ਚ ਹੋਰ ਵਧੇਰੇ ਬੂਟੇ ਲਗਾਏ ਜਾਣਗੇ।ਉਨ੍ਹਾਂ ਨੇ ਅਧਿਆਪਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਬੱਚਿਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਅਤੇ ਉਨ੍ਹਾਂ ਨਾਲ ਮਿਲ ਕੇ ਬੂਟਿਆਂ ਦੀ ਸਾਂਭ-ਸੰਭਾਲ ਵੀ ਕਰਨ।ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਜੰਡਵਾਲਾ ਵਿਖੇ ਪਿੱਪਲ, ਨਿੰਮ, ਬੋਹੜ ਦੀ ਤ੍ਰਿਵੇਣੀ ਲਗਾਉਣ ਉਪਰੰਤ ਉਨ੍ਹਾਂ ਸਕੂਲ ਮੁੱਖੀ ਤੇ ਸਾਥੀ ਅਧਿਆਪਕਾਂ ਦੀ ਇਸ ਗੱਲੋਂ ਪ੍ਰਸੰਸਾ ਕੀਤੀ ਕਿ ਪੜ੍ਹਾਈ ਦੇ ਨਾਲ-ਨਾਲ ਵਾਤਾਵਰਨ ਦੀ ਸ਼਼ੁੱਧਤਾ ਲਈ ਯਤਨ ਕੀਤੇ ਜਾ ਰਹੇ ਹਨ।
ਇਸ ਮੌਕੇ ਸਕੂਲ ਮੁਖੀ ਕੁਲਦੀਪ ਕੌਰ, ਅਧਿਆਪਕ ਆਗੂ ਜਗਮੋਹਨ ਸਿੰਘ ਧਾਲੀਵਾਲ, ਸੁਨੰਦਾ ਗਰਗ, ਵੀਰਪਾਲ ਕੌਰ, ਰਾਜਵੀਰ ਕੌਰ, ਨਿਸ਼ਾ ਗੋਇਲ, ਅਮਨਦੀਪ ਕੌਰ, ਸ਼ਰਨਜੀਤ ਕੌਰ, ਜਸਪਾਲ ਕੌਰ, ਰੀਤੂ ਪਰਾਸ਼ਰ, ਸਰਬਜੀਤ ਕੌਰ, ਬੀ.ਐਮ.ਟੀ ਜਸਵਿੰਦਰ ਸਿੰਘ ਕਾਹਨ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply