Wednesday, October 7, 2026

ਜੇਲ੍ਹ `ਚ ਕੈਦੀ ਦੀ ਮੌਤ, ਨਹੀਂ ਮਿਲ ਰਿਹਾ ਕੋਈ ਵਾਰਸ

ਅੰਮ੍ਰਿਤਸਰ, 12 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੇਂਦਰੀ ਜੇਲ੍ਹ ਅੰਮਿ੍ਰਤਸਰ ਵਿੱਚ ਬੀਤੇ ਦਿਨ ਧਾਰਾ 302 ਅਧੀਨ ਉਮਰ ਕੈਦ PUNJ1207201913ਦੀ ਸਜ਼ਾ ਕੱਟ ਰਹੇ ਕੈਦੀ ਰਾਮ ਅਨੰਦ, ਜੋ ਦਰਜ਼ ਪਰਚੇ ਦੇ ਹਿਸਾਬ ਨਾਲ ਵਾਸੀ ਰਮੱਈਆ ਪਿੰਡ ਬਛੌਰਾ ਤਹਿਸੀਲ ਅਟੌਲਾ ਜਿਲ੍ਹਾ ਸੁਲਤਾਨਪੁਰ (ਉਤਰ ਪ੍ਰਦੇਸ਼) ਹਾਲ ਵਾਸੀ ਜਸਰਾਉਰ ਥਾਣਾ ਭਿੰਡੀ ਸੈਂਦਾ ਜਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ, ਦੀ ਮੌਤ ਹੋ ਗਈ। ਜੇਲ੍ਹ ਸੁਪਰਡੈਂਟ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਦੋਵਾਂ ਪਤਿਆਂ ਉਪਰ ਉਸ ਦੀ ਰਿਹਾਇਸ਼ ਜਾਂ ਪਰਿਵਾਰਕ ਮੈਂਬਰ ਨਹੀਂ ਮਿਲਿਆ।ਉਨਾਂ ਦੱਸਿਆ ਕਿ ਕੈਦੀ ਦਾ ਕੱਦ 5 ਫੁੱਟ 3 ਇੰਚ, ਰੰਗ ਕਾਲਾ, ਦਰਮਿਆਨੀ ਸਿਹਤ ਅਤੇ ਉਮਰ ਕਰੀਬ 39 ਸਾਲ ਹੈ, ਦੀ ਲਾਸ਼ ਸ਼ਨਾਖਤ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਰੱਖੀ ਗਈ ਹੈ।ਉਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਇਸ ਬਾਰੇ ਜਾਣਕਾਰੀ ਰੱਖਦਾ ਹੈ ਤਾਂ ਉਹ ਜੇਲ੍ਹ ਦੇ ਮੋਬਾਈਲ ਨੰਬਰ 70097-36288 `ਤੇ ਸੰਪਰਕ ਕਰ ਸਕਦਾ ਹੈ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply