ਲੌਂਗੋਵਾਲ, 17 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਨੇੜਲੇ ਪਿੰਡ ਸ਼ਾਹਪੁਰ
ਕਲਾਂ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਚਾਇਤ ਮੈਂਬਰ ਮਲਕੀਤ ਸਿੰਘ ਦੀ ਅਗਵਾਈ ਹੇਠ ਸੈਂਕੜੇ ਲੋੜਵੰਦ ਪਰਿਵਾਰਾਂ ਨੂੰ ਬੁਢਾਪਾ ਪੈਨਸ਼ਨਾਂ ਅਤੇ ਅੱਧੇ ਕਿਰਾਏ ਵਾਲੇ ਬੱਸ ਪਾਸ ਵੰਡੇ।ਉਹਨਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਨੂੰ ਬਿਨਾਂ ਕਿਸੇ ਪੱਖਪਾਤ ਅਤੇ ਭੇਦਭਾਵ ਤੋਂ ਤੁਹਾਡੇ ਕੋਲ ਪਹੁੰਚਾਉਣਾ ਉਨਾਂ ਦੀ ਜਿੰਮੇਵਾਰੀ ਹੈ।ਉਹ ਆਪਣੀ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਰਹਿਣਗੇ ਅਤੇ ਪੰਜਾਬ ਦੇ ਮੁੱਦਿਆਂ ਦੀ ਲੜਾਈ ਤੇ ਲੋੜਵੰਦ ਪਰਿਵਾਰਾਂ ਦੇ ਹੱਕਾਂ ਦੀ ਲੜਾਈ ਲਈ ਮੈਂ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਲੜਦਾ ਆਇਆ ਹਾਂ ਤੇ ਭਵਿੱਖ ਵਿੱਚ ਵੀ ਲੜਦਾ ਰਹਾਂਗਾ।
ਇਸ ਮੌਕੇ ਡੀ.ਸੀ ਪੰਚ, ਯੂ.ਪੀ ਸਿੰਘ, ਬੀਰਬਲ ਸਿੰਘ ਸਾਬਕਾ ਪੰਚ, ਦੀਪ ਮੈਂਬਰ, ਰੀਟੂ, ਜਗਸੀਰ, ਬਬਲੀ, ਦੀਪ ਪੰਡਿਤ, ਮੱਖਣ ਨੰਜੂ ਕਾ, ਭੋਲਾ ਮੈਬਰ, ਬੰਤ ਸਿੰਘ ਮੈਬਰ, ਰਾਜ ਸਿੰਘ ਮੈਂਬਰ, ਬੰਤ ਸਿੰਘ ਮੈਂਬਰ, ਗੁਰਮਤ ਸਿੰਘ ਮੈਂਬਰ, ਜੋਰਾ ਸਿੰਘ ਮੈਂਬਰ, ਦਰਸਨ ਸਿੰਘ ਮੈਂਬਰ, ਜਸਵਿੰਦਰ ਅਮਰਪਾਲ, ਹਰਪਾਲ, ਗੁਲਾਬ, ਜੀਤ ਮਿਸਤਰੀ, ਦਲਵਾਰ ਮਿਸਤਰੀ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media