ਲੌਂਗੋਵਾਲ, 17 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਹਾਇਕ ਕਮਿਸ਼ਨਰ (ਜ) ਅੰਕੁਰ ਮਹਿੰਦਰੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿੱਤੀ ਸਾਲ 2019-24 ਲਈ ਬਨਾਸਰ ਬਾਗ ਵਿਖੇ ਸਥਿਤ ਚਾਹ-ਦੁੱਧ ਦੀ ਕੰਟੀਨ ਦੇ ਠੇਕੇ ਦੀ ਬੋਲੀ 26 ਜੁਲਾਈ ਦਿਨ ਸ਼ੁੱਕਰਵਾਰ ਨੰੂ ਸਵੇਰੇ 11:00 ਵਜੇ ਦਫ਼ਤਰ ਡਿਪਟੀ ਕਮਿਸ਼ਨਰ ਸੰਗਰੂਰ ਵਿਖੇ ਕਰਵਾਈ ਜਾਵੇਗੀ।ਉਨ੍ਹਾਂ ਨੇ ਦੱਸਿਆ ਕਿ ਇਹ ਠੇਕਾ ਵਿੱਤੀ ਸਾਲ 2019-24 (ਪੰਜ ਸਾਲ) ਤਹਿਤ 31 ਮਾਰਚ 2024 ਤੱਕ ਹੋਵੇਗਾ ਅਤੇ ਬੋਲੀ ਦੇਣ ਤੋਂ ਪਹਿਲਾਂ ਮੁਬਲਿੱਗ 10 ਹਜ਼ਾਰ ਰੁਪਏ ਬਤੌਰ ਜਮਾਨਤ ਜ਼ਿਲ੍ਹਾ ਨਾਜ਼ਰ ਕੋਲ ਜਮ੍ਹਾਂ ਕਰਵਾਏ ਜਾਣਗੇ।ਉਨ੍ਹਾਂ ਕਿਹਾ ਕਿ ਜੇਕਰ ਉਕਤ ਮਿਤੀ ਨੰੂ ਕੋਈ ਸਰਕਾਰੀ ਛੁੱਟੀ ਹੋ ਜਾਂਦੀ ਹੈ ਤਾਂ ਇਹ ਬੋਲੀ ਅਗਲੇ ਕੰਮ ਵਾਲੇ ਦਿਨ ਨਿਰਧਾਰਤ ਸਥਾਨ/ਸਮੇਂ ’ਤੇ ਹੀ ਕੀਤੀ ਜਾਵੇਗੀ ਅਤੇ ਠੇਕੇ ਦੀ ਨਿਲਾਮੀ ਦੀਆਂ ਸ਼ਰਤਾਂ ਮੌਕੇ ’ਤੇ ਸੁਣਾਈਆਂ ਜਾਣਗੀਆਂ।
Check Also
ਸਪ੍ਰਿੰਗ ਬਲੌਸਮਜ਼ ਸਕੂਲ ਵਿਖੇ ਪੋਸਕੋ ਐਕਟ, 2012 ਸਬੰਧੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ
ਅੰਮ੍ਰਿਤਸਰ, 20 ਸਤੰਬਰ (ਸੁਖਬੀਰ ਸਿੰਘ) – ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਦੇ ਮਾਣਯੋਗ …
Punjab Post Daily Online Newspaper & Print Media