Thursday, September 24, 2026

ਹਲਕਾ ਵਿਧਾਇਕ ਅਮਨ ਅਰੋੜਾ ਨੇ ਵੰਡੇ ਪੈਨਸ਼ਨਾਂ ਤੇ ਬੱਸ ਪਾਸਾਂ ਦੇ ਕਾਰਡ

ਲੌਂਗੋਵਾਲ, 17 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) –  ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਨੇੜਲੇ ਪਿੰਡ ਸ਼ਾਹਪੁਰ PUNJ1707201925ਕਲਾਂ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਚਾਇਤ ਮੈਂਬਰ ਮਲਕੀਤ ਸਿੰਘ ਦੀ ਅਗਵਾਈ ਹੇਠ ਸੈਂਕੜੇ ਲੋੜਵੰਦ ਪਰਿਵਾਰਾਂ ਨੂੰ ਬੁਢਾਪਾ ਪੈਨਸ਼ਨਾਂ ਅਤੇ ਅੱਧੇ ਕਿਰਾਏ ਵਾਲੇ ਬੱਸ ਪਾਸ ਵੰਡੇ।ਉਹਨਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਨੂੰ ਬਿਨਾਂ ਕਿਸੇ ਪੱਖਪਾਤ ਅਤੇ ਭੇਦਭਾਵ ਤੋਂ ਤੁਹਾਡੇ ਕੋਲ ਪਹੁੰਚਾਉਣਾ ਉਨਾਂ ਦੀ ਜਿੰਮੇਵਾਰੀ ਹੈ।ਉਹ ਆਪਣੀ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ  ਇਮਾਨਦਾਰੀ ਨਾਲ ਨਿਭਾਉਂਦੇ ਰਹਿਣਗੇ ਅਤੇ ਪੰਜਾਬ ਦੇ ਮੁੱਦਿਆਂ ਦੀ ਲੜਾਈ ਤੇ ਲੋੜਵੰਦ ਪਰਿਵਾਰਾਂ ਦੇ ਹੱਕਾਂ ਦੀ ਲੜਾਈ ਲਈ ਮੈਂ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਲੜਦਾ ਆਇਆ ਹਾਂ ਤੇ ਭਵਿੱਖ ਵਿੱਚ ਵੀ ਲੜਦਾ ਰਹਾਂਗਾ।
         ਇਸ ਮੌਕੇ ਡੀ.ਸੀ ਪੰਚ, ਯੂ.ਪੀ ਸਿੰਘ, ਬੀਰਬਲ ਸਿੰਘ ਸਾਬਕਾ ਪੰਚ, ਦੀਪ ਮੈਂਬਰ, ਰੀਟੂ, ਜਗਸੀਰ, ਬਬਲੀ, ਦੀਪ ਪੰਡਿਤ, ਮੱਖਣ ਨੰਜੂ ਕਾ, ਭੋਲਾ ਮੈਬਰ, ਬੰਤ ਸਿੰਘ ਮੈਬਰ, ਰਾਜ ਸਿੰਘ ਮੈਂਬਰ, ਬੰਤ ਸਿੰਘ ਮੈਂਬਰ, ਗੁਰਮਤ ਸਿੰਘ  ਮੈਂਬਰ, ਜੋਰਾ ਸਿੰਘ ਮੈਂਬਰ, ਦਰਸਨ ਸਿੰਘ ਮੈਂਬਰ, ਜਸਵਿੰਦਰ ਅਮਰਪਾਲ, ਹਰਪਾਲ, ਗੁਲਾਬ, ਜੀਤ ਮਿਸਤਰੀ, ਦਲਵਾਰ ਮਿਸਤਰੀ ਆਦਿ ਹਾਜ਼ਰ ਸਨ।
 

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply