Thursday, July 9, 2026

ਮਹਿਲਾ ਅਗਰਵਾਲ ਸਭਾ ਨੇ ਪੋਦੇ ਲਾਏ

ਭੀਖੀ/ ਮਾਨਸਾ, 17 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਮਹਿਲਾ ਅਗਰਵਾਲ ਸਭਾ ਵਲੋਂ ਪ੍ਰਧਾਨ ਨੇਹਾ ਗਰਗ ਦੀ ਅਗਵਾਈ ਹੇਠ PUNJ1707201927ਵਾਟਰ ਵਰਕਸ ਰੋਡ `ਤੇ ਬਣ ਰਹੇ ਨਵੇ ਪਾਰਕ `ਆਈ ਲਵ ਮਾਨਸਾ`, `ਬਿਰਟ ਕੁਟੀਆ` ਅਤੇ ਹੋਰ ਥਾਵਾਂ `ਤੇ ਫਲਦਾਰ ਬੂਟੇ ਲਾਏ ਗਏ।ਪ੍ਰਧਾਨ ਨੇਹਾ ਨੇ ਦੱਸਿਆ ਕਿ ਹਰ ਇੱਕ ਵਿਅਕਤੀ ਨੂੰ ਆਪਣੀ ਜਿੰਦਗੀ ਵਿੱਚ ਘੱਟੋ ਘੱਟ ਤਿੰਨ ਰੁੱਖ ਜਰੂਰ ਲਾਉੇਣੇ ਚਾਹੀਦੇ ਹਨ।ਉਨਾ ਕਿਹਾ ਕਿ ਇੱਕ ਰੁੱਖ ਦੀ ਲੱਕੜ ਮਰਨ ਵੇਲੇ, ਬੈਡ, ਮੰਜਾ, ਘਰ ਦੇ ਦਰਵਾਜ਼ੇ ਆਦਿ ਬਣਾਉਣ `ਚ ਕੰਮ ਆਉਂਦੀ ਹੈ।ਰੁੱਖ ਆਕਸੀਜਨ ਦੇ ਕੇ ਸਾਨੂੰ ਜਿਉਦਾ ਰੱਖਦਾ ਹੈ।ਇਸ ਲਈ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀ ਵੱਧ ਤੋ ਵੱਧ ਪੌਦੇ ਲਗਾਈਏ।ਇਸ ਮੋਕੇ ਉਪ ਪ੍ਰਧਾਨ ਰੰਜੂ ਗਰਗ, ਕੈਸ਼ੀਅਰ ਮੰਜੂ ਗਰਗ, ਪ੍ਰੈਸ ਸਕੱਤਰ ਮੀਸ਼ੂ ਗੋਇਲ, ਸਰਪ੍ਰਸਤ ਅਨੀਤਾ ਅਤੇ ਮੈਂਬਰ ਹਾਜ਼ਰ ਸਨ।ਸਾਰੇ ਮੈਂਬਰਾਂ ਨੇ ਵੱਧ ਤੋ ਵੱਧ ਰੁੱਖ ਲਗਾ ਕੇ ਮਾਨਸਾ ਨੂੰ ਹਰਿਆ ਭਰਿਆ ਬਣਾਉਣ ਅਤੇ ਵਾਤਾਵਰਣ ਬਚਾਉਣ ਦੀ ਸਹੁੰ ਵੀ ਚੁੱਕੀ।
 

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …

Leave a Reply