ਭੀਖੀ, 19 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਪਿੰਡ ਆਲਮਪੁਰ ਮੰਦਰਾਂ ਵਿਚੋਂ ਦੀ ਲੰਘ ਇਹਾ ਸਰਹੱਦ ਚੋਆ ਡਰੇਨ ਦੇ ਪੁੱਲ ਹੇਠ ਜਲ ਬੂਟੀ ਫਸਣ ਨਾਲ
ਬੰਦ ਹੋ ਗਿਆ।ਪਿੰਡ ਦੇ ਲੋਕਾਂ ਨੇ ਡਰੇਨ ਮਹਿਕਮੇ ਨੂੰ ਜਾਣੂ ਕਰਵਾ ਦਿੱਤਾ ਸੀ, ਪ੍ਰੰਤੂ ਕੋਈ ਮੁਲਾਜ਼ਮ ਨਹੀਂ ਆਇਆ।ਪਿੰਡ ਦੇ ਸਰਪੰਚ ਅਜੈਬ ਸਿੰਘ ਫੌਜੀ ਨੇ ਪੰਚਾਇਤ ਮੈਂਬਰਾਂ, ਪਿੰਡ ਦੇ ਲੋਕਾਂ ਅਤੇ ਬੀ.ਡੀ.ਪੀ.ਓ ਬੁਢਲਾਡਾ ਦੀ ਸਲਾਹ ਲੈ ਕੇ ਦੁਪਹਿਰ ਢਾਈ ਵਜੇ ਬੋਹਾ ਤੋਂ ਜੇ.ਸੀ.ਬੀ ਮਸ਼ੀਨ ਬੁਲਾ ਕੇ ਉਸ ਦੀ ਸਹਾਇਤਾ ਨਾਲ ਜਲ ਬੂਟੀ ਨੂੰ ਬਾਹਰ ਕੱਢਣੀ ਸ਼ੁਰੂ ਕਰਾ ਦਿੱਤੀ।
ਸਰਪੰਚ ਫੌਜੀ ਤੋਂ ਇਲਾਵਾ ਪੰਚ ਰਾਮ ਸਿੰਘ, ਸੰਦੀਪ ਸਿੰਘ, ਲਛਮਣ ਸਿੰਘ, ਗਿਆਨ ਸਿੰਘ, ਸੁਖਮੰਦਰ ਸਿੰਘ, ਦੀਨਾ ਸਿੰਘ, ਸਾਬਕਾ ਪੰਚ ਮੰਗਤ ਰਾਮ ਪੰਡਤ ਪੂਰਾ ਦਿਨ ਮਿੱਟੀ ਦੇ ਗੱਟੇ ਭਰ ਭਰ ਕੇ ਲੋਕਾਂ ਵਲੋਂ ਬਣਾਏ ਮੋਘਿਆਂ ਵਿੱਚ ਲਾਉਂਦੇ ਰਹੇ ਤਾਂ ਕਿ ਪਾਣੀ ਪਿੰਡ ਵਿੱਚ ਨਾ ਆ ਜਾਵੇ।ਦੇਰ ਸ਼ਾਮ ਪਾਣੀ ਦੇ ਤੇਜ ਵਹਾਅ ਕਾਰਨ ਦਲੇਲਵਾਲੇ ਪਾਸੇ ਤੋਂ ਡਰੇਨ ਵਿੱਚ ਪਾੜ ਪੈ ਗਿਆ, ਜਿਸ ਨਾਲ ਝੋਨੇ ਦੀ ਸੈਂਕੜੇ ਫਸਲਾਂ ਡੁੱਬ ਜਾਣ ਦਾ ਅਨੁਮਾਨ ਹੈ।ਥਾਣਾ ਮੁਖੀ ਬੋਹਾ ਗੁਰਮੇਲ ਸਿੰਘ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਡਰੇਨ ਮਹਿਕਮੇ ਨੂੰ ਜਾਣੂ ਕਰਵਾਇਆ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media