Saturday, March 7, 2026

ਪਿੰਡ ਕੁਠਾਲਾ ਨੂੰ ਇਤਿਹਾਸਕ ਪਿੰਡ ਦਾ ਦਰਜਾ ਦਿਵਾਉਣ ਦੀ ਮੰਗ ਮੁੱਖ ਮੰਤਰੀ ਕੋਲ ਰੱਖਾਂਗੇ – ਬਰਾੜ

ਲੇਖਕ ਰਾਜੇਸ਼ ਰਿਖੀ ਵਲੋਂ ਲਿਖੀ ਪੁਸਤਕ ਬਰਾੜ ਨੂੰ ਭੇਂਟ
ਸੰਦੌੜ, 26 ਜੁਲਾਈ (ਪੰਜਾਬ ਪੋਸਟ – ਹਰਮਿੰਦਰ ਸਿੰਘ ਭੱਟ) – ਗੁਰਦੁਆਰਾ ਸਹਿਬ ਜੀ ਸ਼ਹੀਦੀ ਪਿਡ ਕੁਠਾਲਾ ਸਸ਼ੋਭਿਤ ਪੁਰਾਤਨ ਹੱਥ PUNJ2607201915ਲਿਖਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੇ ਦਰਸ਼ਨਾਂ ਲਈ ਬਾਘਾ ਪੁਰਾਣਾ ਤੋਂ ਵਿਧਾਇਕ ਦਰਸ਼ਨ ਬਰਾੜ ਦੇ ਸਪੁੱਤਰ ਕਮਲਜੀਤ ਸਿੰਘ ਬਰਾੜ ਮੁੱਖ ਬੁਲਾਰਾ ਪੰਜਾਬ ਪ੍ਰਦੇਸ਼ ਕਾਂਗਰਸ਼ ਕਮੇਟੀ ਵਿਸੇਸ਼ ਰੂਪ ਵਿੱਚ ਗੁਰੂ ਘਰ ਪਹੁੰਚੇ।ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਖੁਸਨਸ਼ੀਬ ਹਨ ਜੋ ਹੱਥ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ।ਉਹਨਾਂ ਅੱਗੇ ਕਿਹਾ ਕਿ ਉਹ ਸਹੀਦਾਂ ਦੇ ਪਿੰਡ ਵਜੋਂ ਜਾਣੇ ਜਾਂਦੇ ਪਿੰਡ ਕੁਠਾਲਾ ਨੂੰ ਇਤਿਹਸਕ ਪਿੰਡ ਦਾ ਦਰਜਾ ਦਿਵਾਉਣ ਦੀ ਮੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਕੋਲ ਰੱਖਣਗੇ।
ਗੁਰਦੁਅਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਰੰਧਾਵਾ, ਸਰਪੰਚ ਗੁਰਲਵਲੀਨ ਸਿੰਘ ਲਵਲੀ ਨੇ ਕਮਲਜੀਤ ਸਿੰਘ ਬਰਾੜ ਨੂੰ ਸਿਰਪਾਓ ਦੇ ਕੇ ਸਨਮਾਨ ਕੀਤਾ ਅਤੇ ਲੇਖਕ ਰਾਜੇਸ਼ ਰਿਖੀ ਦੁਆਰਾ ਲਿਖੀ ਗੁਰੂ ਘਰ ਦੇ ਇਤਿਹਾਸ ਦੀ ਪੁਸਤਕ ਬਰਾੜ ਨੂੰ ਭੇਂਟ ਕੀਤੀ।ਇਸ ਮੌਕੇ ਉਹਨਾਂ ਨਾਲ ਪਾਲੀ ਦਹੇੜਕਾ, ਏਕਮ ਕਉਂਕੇ ਸਮੇਤ ਕਈ ਹਾਜ਼ਰ ਸਨ।
 

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply