Friday, June 12, 2026

ਪਾਣੀ ਨੂੰ ਸੰਭਾਲਣ ਲਈ ਚਹੁੰਮੁਖੀ ਯਤਨ ਕਰਨ ਦੀ ਲੋੜ – ਸਿੱਧੂ

PPNJ2907201903ਭੀਖੀ, 29 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਦਫ਼ਤਰ ਭੀਖੀ ਵਿਖੇ ਜਲ ਸ਼ਕਤੀ ਅਭਿਆਨ ਤਹਿਤ ਪਾਣੀ ਦੀ ਸੰਭਾਲ ਸੰਬੰਧੀ ਕਾਰਜਸ਼ਾਲਾ ਲਗਾਈ ਗਈ।ਜਿਸ ਵਿਚ ਬਲਾਕ ਸੰਮਤੀ ਮੈਂਬਰਾਂ, ਸਰਪੰਚਾਂ ਤੇ ਪੰਚਾਂ ਨੇ ਭਾਗ ਲਿਆ।ਕਾਰਜਸ਼ਾਲਾ ਨੂੰ ਸੰਬੋਧਨ ਕਰਦੇ ਹੋਏ ਏ.ਡੀ.ਸੀ ਵਿਕਾਸ ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਪਾਣੀ ਦੀ ਥੁੜ੍ਹ ਦੇ ਆਗਾਮੀ ਖ਼ਤਰੇ ਨੂੰ ਦੇਖਦੇ ਹੋਏ ਪਾਣੀ ਨੂੰ ਸੰਭਾਲਣ ਲਈ ਚਹੁੰਮੁਖੀ ਯਤਨ ਕਰਨੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਜ਼ਮੀਨਦੋਜ ਪਾਣੀ ਦੀ ਵਰਤੋਂ ਨੂੰ ਘੱਟ ਕਰਨ ਲਈ ਅਜਿਹੀਆਂ ਫ਼ਸਲਾਂ ਦੀ ਵਰਤੋਂ ਕੀਤੀ ਜਾਵੇ ਜੋ ਪਾਣੀ ਦੀ ਮਿਕਦਾਰ ਘੱਟ ਲੈਂਦੀਆ ਹਨ।ਬੀ.ਡੀ.ਪੀ.ਓ ਭੀਖੀ ਅਮਿਤ ਬੱਤਰਾ ਨੇ ਕਿਹਾ ਕਿ ਜਲ ਸੰਭਾਲ ਪ੍ਰਤੀ ਸਰਕਾਰ ਤੇ ਵਿਭਾਗ ਪੂਰੀ ਤਰਾਂ ਗੰਭੀਰ ਹੈ ਅਤੇ ਸੀਚੇਵਾਲਾ ਜਲ ਸ਼ੁੱਧੀਕਰਨ ਮਾਡਲ ਬਲਾਕ ਦੇ ਵੱਖ-ਵੱਖ ਪਿੰਡਾਂ `ਚ ਬਣਾਏ ਜਾ ਰਹੇ ਹਨ।
ਇਸ ਮੌਕੇ ਜੇ.ਈ ਅਮਿਤ ਕੁਮਾਰ, ਸੈਕਟਰੀ ਪ੍ਰਿਤਪਾਲ ਸਿੰਘ, ਮਨਰੇਗਾ ਸਕੱਤਰ ਗੁਰਵਿੰਦਰ ਸਿੰਘ ਜਿੰਮੀ ਤੋਂ ਇਲਾਵਾ ਸਰਪੰਚ ਗੁਰਮੇਲ ਕੌਰ, ਸਰਪੰਚ ਬਲਜੀਤ ਸ਼ਰਮਾ, ਸਰਪੰਚ ਪਰਮਜੀਤ ਕੌਰ ਸਮਾਓ, ਗੁਰਇਕਬਾਲ ਸਿੰਘ ਬਾਲੀ ਆਦਿ ਮੌਜੂਦ ਸਨ।
   
 

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply