Wednesday, June 24, 2026

ਹਲਕਾ ਵਿਧਾਇਕ ਜਲਾਲ ਉਸਮਾ ਨੇ ਸਣੀਆਂ ਜੰਡਿਆਲਾ ਗੁਰੂ ਦੀਆਂ ਮੁਸ਼ਕਲਾਂ

PPN20091416
ਜੰਡਿਆਲਾ ਗੁਰੂ, 20 ਸਤੰਬਰ (ਹਰਿੰਦਰਪਾਲ ਸਿੰਘ) – ਹਲਕਾ ਵਿਧਾਇਕ ਸ੍ਰ: ਬਲਜੀਤ ਸਿੰਘ ਜਲਾਲਉਸਮਾ ਜੰਡਿਆਲਾ ਗੁਰੂ ਵਲੋਂ ਅੱਜ ਸ਼ਹਿਰ ਦੀਆਂ ਵੱਖ-ਵੱਖ ਗਲੀਆ ਬਜ਼ਾਰਾਂ ਦਾ ਦੋਰਾ ਕਰਕੇ ਲੋਕਾਂ ਦੀਆ ਸਮੱਸਿਆਵਾਂ ਸੁਣ ਕੇ ਮੋਕੇ ਉਪੱਰ ਹੀ ਨਗਰ ਕੋਂਸਲ ਅਧਿਕਾਰੀਆਂ ਨੂੰ ਤੁਰੰਤ ਹੱਲ ਕਰਨ ਲਈ ਨਿਰਦੇਸ਼ ਦਿੱਤੇ।ਬਾਗ ਵਾਲਾ ਖੂਹ ਇਲਾਕੇ ਵਿਚ ਜਨਤਾ ਵਲੋਂ ਪਾਣੀ ਵਾਲਾ ਟਿਊਬਵੈੱਲ ਠੀਕ ਕਰਵਾਉਣ ਅਤੇ ਛੋਟੀਆਂ-ਛੋਟੀਆਂ ਗਲੀਆਂ ਦੀਆਂ ਨਾਲੀਆਂ ਢੱਕਣ ਲਈ ਸ਼ਿਕਾਇਤਾਂ ਕੀਤੀਆਂ।ਜਿਸ ਨੂੰ ਤੁਰੰਤ ਨਾਲ ਚੱਲ ਰਹੇ ਐਸ.ਉ ਸੁਰਿੰਦਰ ਕੁਮਾਰ ਅਤੇ ਨਗਰ ਕੋਂਸਲ ਅਧਿਕਾਰੀਆ ਨੂੰ ਪਾਣੀ ਦੀ ਸਪਲਾਈ ਠੀਕ ਕਰਨ ਅਤੇ ਨਾਲੀਆ ਨੂੰ ਢੱਕਣ ਲਈ ਕਿਹਾ ਗਿਆ।ਜਸਵੰਤ ਸਿੰਘ ਗਰੋਵਰ ਦੇ ਘਰ ਉਹਨਾਂ ਦੀ ਪਤਨੀ ਦਾ ਹਾਲ-ਚਾਲ ਪੁਛਣ ਗਏ ਹਲਕਾ ਵਿਧਾਇਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੋਮਣੀ ਅਕਾਲੀ ਦਲ-ਭਾਜਪਾ ਗਠਬੰਧਨ ਵਲੋਂ ਜੋ ਵੀ ਵਿਕਾਸ ਦੇ ਵਾਅਦੇ ਕੀਤੇ ਗਏ ਸਨ ਉਹ ਲਗਭਗ ਪੂਰੇ ਹੋਣ ਕਿਨਾਰੇ ਹਨ ਅਤੇ ਰਹਿੰਦੇ ਅਧੂਰੇ ਕੰਮ ਵੀ ਜਲਦੀ ਹੀ ਪੂਰੇ ਕਰ ਦਿੱਤੇ ਜਾਣਗੇ।ਸ਼ਹਿਰ ਵਾਸੀਆ ਨੂੰ ਕਿਸੇ ਕਿਸਮ ਦੀ ਸ਼ਿਕਾਇਤ ਆਉਣ ਦਾ ਮੋਕਾ ਨਹੀਂ ਦਿੱਤਾ ਜਾਵੇਗਾ।ਇਸ ਮੋਕੇ ਉਹਨਾਂ ਦੇ ਨਾਲ ਰਾਕੇਸ਼ ਕੁਮਾਰ ਟੋਨੀ, ਸੰਨੀ ਸ਼ਰਮਾ, ਸੁਖਵਿੰਦਰ ਢੋਟ, ਬਲਵਿੰਦਰ ਕੁਮਾਰ, ਰਾਜੀਵ ਕੁਮਾਰ ਬਬਲੂ ਪੀ.ਏ, ਕੁਲਵੰਤ ਸਿੰਘ ਮਲਹੋਤਰਾ, ਗੁਰਵਿੰਦਰ ਸਿੰਘ ਹੈਪੀ ਆਦਿ ਮੋਜੂਦ ਸਨ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply