ਜੰਡਿਆਲਾ ਗੁਰੁ, 20 ਸਤੰਬਰ (ਹਰਿੰਦਰਪਾਲ ਸਿੰਘ) – ਸ੍ਰੀ ਆਨੰਦਪੁਰ ਸਾਹਿਬ ਜੀ ਦੇ 19 ਜੂਨ 2015 ਨੂੰ ਆ ਰਹੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿੱਤ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਅਤੇ ਸਿੱਖ ਸਦਭਾਵਨਾ ਦਲ ਵਲੋਂ ਕੱਢੇ ਜਾ ਰਹੇ ਪੰਜ ਨਗਰ ਕੀਰਤਨਾਂ ਦੇ ਪਹਿਲੇ ਪੜਾਅ ਵਿਚ 25 ਸਤੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਰਵਾਨਾ ਹੋ ਰਹੇ ਨਗਰ ਕੀਰਤਨ ਦੇ ਸਵਾਗਤ ਲਈ ਜੰਡਿਆਲਾ ਗੁਰੂ ਦੀਆ ਵੱਖ-ਵੱਖ ਜਥੇਬੰਦੀਆਂ, ਗੁਰਦੁਆਰਾ ਕਮੇਟੀਆ ਤੋਂ ਇਲਾਵਾ ਗੁਰੁ ਨਾਨਕ ਨਾਮ ਲੇਵਾ ਸੰਗਤਾਂ ਵਿਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਗੁਰਦੁਆਰਾ ਸਿੰਘ ਸਭਾ ਬਾਜ਼ਾਰ ਕਸ਼ਮੀਰੀਆ ਦੇ ਪ੍ਰਧਾਨ ਸ੍ਰ: ਦੀਪ ਸਿੰਘ ਮਲਹੋਤਰਾ ਨੇ ਦੱਸਿਆ ਕਿ ਉਹਨਾਂ ਵਲੋਂ ਸ਼ੇਖਫੱਤਾ ਗੇਟ ਵਿਖੇ ਨਗਰ ਕੀਰਤਨ ਦਾ ਸਵਾਗਤ ਕੀਤਾ ਜਾਵੇਗਾ।ਗੁਰੁ ਮਾਨਿਉ ਗ੍ਰੰਥ ਸੇਵਕ ਜੱਥਾ ਦੇ ਸੇਵਾਦਾਰ ਭਾਈ ਜਗਜੀਤ ਸਿੰਘ, ਸੁਖਦੀਪ ਸਿੰਘ, ਗੁਰਕੀਰਤ ਸਿੰਘ ਨੇ ਕਿਹਾ ਕਿ ਉਹਨਾਂ ਦੇ ਜਥੇ ਵਲੋਂ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਨਿਕਲ ਰਹੇ ਨਗਰ ਕੀਰਤਨ ਦਾ ਵਾਲਮੀਕੀ ਚੋਂਕ ਵਿਚ ਪੂਰੇ ਜੋਸ਼-ਖਰੋਸ਼ ਨਾਲ ਸਵਾਗਤ ਹੋਵੇਗਾ।ਮਾਤਾ ਕੋਲਾਂ ਭਲਾਈ ਕੇਂਦਰ ਨਾਲ ਸਬੰਧਤ ਭਾਈ ਕੇਵਲ ਸਿੰਘ ਖੇਹਲਾ ਅਤੇ ਸਾਥੀਆ ਵਲੋਂ ਮਾਤਾ ਕੋਲਾਂ ਭਲਾਈ ਕੇਂਦਰ ਸਰਾਂ ਰੋਡ ਤੇ ਤਿਆਰੀ ਕੀਤੀ ਜਾ ਰਹੀ ਹੈ।ਇਸ ਤੋਂ ਇਲਾਵਾ ਇੰਟਰਨੈਸ਼ਨਲ ਫਤਿਹ ਅਕੈਡਮੀ ਵਲੋਂ ਵੀ ਆਪਣੀਆ ਸੇਵਾਵਾਂ ਸਵਾਗਤ ਲਈ ਦਿੱਤੀਆ ਜਾ ਰਹੀਆ ਹਨ।ਸਿੱਖ ਯੂਥ ਵੈਲਫੇਅਰ ਸੋਸਾਇਟੀ ਵਲੋਂ ਫੁੱਲਾਂ ਦੀ ਵਰਖਾ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਜਾਵੇਗਾ। ਵੱਖ ਵੱਖ ਪਿੰਡਾਂ ਤੋਂ ਪਹੁੰਚ ਰਹੀਆ ਸੰਗਤਾਂ ਵਲੋਂ ਵੀ ਨਗਰ ਕੀਰਤਨ ਵਿਚ ਸ਼ਾਮਿਲ ਹੋਣ ਲਈ ਉਤਸ਼ਾਹ ਦੇਖਿਆ ਜਾ ਰਿਹਾ ਹੈ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …