ਜੰਡਿਆਲਾ ਗੁਰ, 20 ਸਤੰਬਰ (ਹਰਿੰਦਰਪਾਲ ਸਿੰਘ) – ਬੀਤੇ ਦਿਨੀ ਅਚਾਨਕ ਅਕਾਲ ਚਲਾਣਾ ਕਰ ਗਏ ਮਾਤਾ ਸ੍ਰੀਮਤੀ ਸੁਭੱਦਰਾ ਦੇਵੀ ਦੀ ਅੰਤਿਮ ਅਰਦਾਸ ਅਤੇ ਰਸਮ ਕਿਰਿਆ ਅੱਜ ਸਟਾਰ ਪੈਲਸ ਤਰਨਤਾਰਨ ਰੋਡ ਦੁਪਹਿਰ ਕੀਤੀ ਗਈ।ਸਵ: ਸੁਭੱਦਰਾ ਦੇਵੀ ਹਿੰਦੀ ਅਖਬਾਰ ਦੈਨਿਕ ਜਾਗਰਣ ਦੇ ਜੰਡਿਆਲਾ ਗੁਰੁ ਤੋਂ ਪੱਤਰਕਾਰ ਦਿਨੇਸ਼ ਬਜਾਜ ਦੇ ਮਾਤਾ ਜੀ ਸਨ।ਦਿਨੇਸ਼ ਬਜਾਜ ਮਾਤਾ-ਪਿਤਾ ਦਾ ਇਕਲੋਤਾ ਪੁੱਤਰ ਅਤੇ ਤਿੰਨ ਭੈਣਾਂ ਦਾ ਭਰਾ ਹੈ।ਇਸ ਦੁੱਖ ਦੀ ਘੜੀ ਮੋਕੇ ਸਮੂਹ ਜੰਡਿਆਲਾ ਪੱਤਰਕਾਰ ਭਾਈਚਾਰੇ ਤੋਂ ਇਲਾਵਾ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ, ਸਾਬਕਾ ਵਿਧਾਇਕ ਮਲਕੀਅਤ ਸਿੰਘ ਏ.ਆਰ, ਇੰਦਰ ਸਿੰਘ ਮਲਹੋਤਰਾ ਸਾਬਕਾ ਕੋਂਸਲਰ, ਰਾਜਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ, ਰਣਧੀਰ ਸਿੰਘ ਮਲਹੋਤਰਾ, ਸੰਨੀ ਸ਼ਰਮਾ, ਰਾਜੀਵ ਕੁਮਾਰ ਜਿਲ੍ਹਾ ਭਾਜਪਾ ਦਿਹਾਤੀ ਪ੍ਰਧਾਨ, ਡਾ: ਹਰਜਿੰਦਰ ਸਿੰਘ, ਐਡਵੋਕੇਟ ਅਮਰੀਕ ਸਿੰਘ, ਡਾ:ਨਿਰਮਲ ਸਿੰਘ, ਅਮਨ ਢੋਟ, ਰਾਜੀਵ ਕੁਮਾਰ ਬਬਲੂ ਪੀ.ਏ, ਬਲਰਾਮ ਸੂਰੀ, ਰਾਜਨ ਸੂਰੀ, ਪ੍ਰਭਜੋਤ ਸਿੰਘ, ਗੁਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਕਮਲ ਗਰੋਵਰ, ਪਵਨ ਅਰੋੜਾ, ਟੋਨੀ ਚੋਪੜਾ, ਏ.ਐਸ.ਆਈ ਗੁਰਵਿੰਦਰ ਸਿੰਘ ਆਦਿ ਹਾਜ਼ਿਰ ਸਨ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …